The Summer News
×
Monday, 13 May 2024

Samsung ਦਾ ਨਵਾਂ launch ਹੋਇਆ ਇਹ ਫੋਨ ਹੈ ਬੇਹੱਦ ਸੁੰਦਰ, ਕਮਾਲ ਦੇ ਹਨ features

ਚੰਡੀਗੜ੍ਹ : ਦੱਸ ਦੇਈਏ ਕਿ ਸੈਮਸੰਗ ਨੇ Galaxy S23 ਸੀਰੀਜ਼ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਯਾਨੀ 1 ਫਰਵਰੀ ਨੂੰ ਲਾਂਚ ਕੀਤਾ ਹੈ। ਇਸ ਦੇ ਲਈ ਕੰਪਨੀ ਨੇ Galaxy Unpacked ਈਵੈਂਟ ਦਾ ਆਯੋਜਨ ਕੀਤਾ। ਦੱਸ ਦੇਈਏ ਕਿ ਕੰਪਨੀ ਨੇ Flagship series ਨੂੰ ਲਾਂਚ ਕਰਨ ਤੋਂ ਬਾਅਦ, ਹੁਣ ਮਿਡ-ਰੇਂਜ ਦੇ ਸਮਾਰਟਫੋਨ 'ਤੇ ਧਿਆਨ ਦੇ ਰਹੀ ਹੈ।


ਜਾਣਕਾਰੀ ਮੁਤਾਬਕ ਕੰਪਨੀ ਹੁਣ ਇੱਕ ਨਵਾਂ A-ਸੀਰੀਜ਼ ਸਮਾਰਟਫੋਨ ਲਾਂਚ ਕਰਨ ਵਾਲੀ ਹੈ, ਜਿਸ ਦਾ ਨਾਂ Galaxy A34 5G ਹੋਵੇਗਾ। ਇਸਦੇ ਨਾਲ ਹੀ ਇਸ ਫੋਨ ਦੇ ਲੀਕ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਮੀਡੀਆ ਰਿਪੋਰਟ ਅਨੁਸਾਰ ਫੋਨ ਦੇ ਸਪੈਕਸ, ਕਲਰ ਅਤੇ ਸਟੋਰੇਜ ਆਪਸ਼ਨ ਦਾ ਜ਼ਿਕਰ ਕੀਤਾ ਗਿਆ ਹੈ। ਦੱਸ ਦਿੰਦੇ ਹਾਂ ਕਿ ਫ਼ੋਨ NBTC ਸਰਟੀਫਿਕੇਸ਼ਨ ਵੈੱਬਸਾਈਟ(Certification Website) 'ਤੇ ਦੇਖਿਆ ਗਿਆ ਹੈ।


ਜਾਣੋ Galaxy A34 5G ਬਾਰੇ...


ਦੱਸ ਦੇਈਏ ਕਿ ਇਸ ਸਮਾਰਟਫੋਨ ਦਾ ਮਾਡਲ ਨੰਬਰ SM-A346E/DSN NBTC ਸਰਟੀਫਿਕੇਸ਼ਨ ਵੈੱਬਸਾਈਟ 'ਤੇ ਦਿਖਾਈ ਦੇ ਰਿਹਾ ਹੈ, ਜਿਸਦਾ ਨਾਮ Galaxy A34 5G ਹੈ। ਜਾਣਕਾਰੀ ਮੀਤਾਬਕ ਵੈੱਬਸਾਈਟ 'ਤੇ ਸਿਰਫ ਮਾਡਲ ਦਾ ਨਾਂ ਹੀ ਪਤਾ ਹੈ, ਪ੍ਰੰਤੂ ਫੀਚਰਜ਼ ਬਾਰੇ ਕੁਝ ਨਹੀਂ ਦੱਸਿਆ ਗਿਆ। ਤੁਹਾਨੂੰ ਦੱਸ ਦਈਏ,ਇਸ ਫੋਨ ਨੂੰ ਗੀਕਬੈਂਚ ਡਾਟਾਬੇਸ 'ਤੇ ਪਹਿਲਾਂ ਹੀ ਦੇਖਿਆ ਜਾ ਚੁੱਕਾ ਹੈ।


ਦੱਸ ਦਿੰਦੇ ਹਾਂ ਕਿ ਗੀਕਬੈਂਚ ਡੇਟਾਬੇਸ ਲਿਸਟਿੰਗ ਦੇ ਅਨੁਸਾਰ, Galaxy A34 5G ਮੀਡੀਆਟੇਕ ਡਾਇਮੈਨਸਿਟੀ 1080 ਪ੍ਰੋਸੈਸਰ ਦੁਆਰਾ ਸੰਚਾਲਿਤ ਹੋਵੇਗਾ। ਭਾਵ ਫੋਨ 'ਚ ਚੰਗੀ performance ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਕੁਝ ਦੇਸ਼ਾਂ 'ਚ ਇਹ ਫੋਨ Exynos 1380 ਚਿਪਸੈੱਟ ਦੇ ਨਾਲ ਆ ਸਕਦਾ ਹੈ।


ਜਾਣਕਾਰੀ ਮੁਤਾਬਕ Galaxy A34 5G ਸਮਾਰਟਫੋਨ 'ਚ ਇੱਕ ਧਮਾਕੇਦਾਰ ਬੈਟਰੀਹੋਵੇਗੀ। ਇਸਦੇ ਨਾਲ ਹੀ ਫੋਨ ਨੂੰ 25W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਮਜ਼ਬੂਤ ਬੈਟਰੀ ਮਿਲੇਗੀ। ਦੱਸ ਦੇਈਏ ਕਿ ਇਹ ਪਾਣੀ ਜਾਂ ਧੂੜ ਵਿੱਚ ਖਰਾਬ ਨਹੀਂ ਹੋਵੇਗਾ, ਅਤੇ ਇਸ ਸਮਾਰਟਫੋਨ ਦੀ ਗੁਣਵੱਤਾ ਵੀ ਵਧੇਰੇ ਵਧੀਆ ਹੋਵੇਗੀ।


(ਮਨਪ੍ਰੀਤ ਰਾਓ)


 


 

Story You May Like