The Summer News
×
Monday, 13 May 2024

ਜਾਣੋ ਕਿਸ ਜਿਲ੍ਹੇ ਦੇ ਕਿਸਾਨ ਨੇ ਬਣਾਈ ਇਹ ਚੀਜ਼ ,ਹੁਨਰ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼

ਚੰਡੀਗੜ੍ਹ : ਅੱਜ ਦੇ ਸਮੇਂ ਹਰ ਇਕ ਚੀਜ਼ ਇਲੈਕਟ੍ਰੋਨਿਕ ਹੋ ਗਈ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਫਾਇਦਾ ਵੀ ਹੁੰਦਾ ਹੈ, ਅਤੇ ਨੁਕਸਾਨ ਵੀ ਹੈ।  ਦਸ ਦੇਈਏ ਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਕਿਤਾ ਕਰਨ ਲਈ ਕਿਸੇ ਨਾ ਕਿਸੇ ਚੀਜ਼ ਦੀ ਲੋੜ ਪੈਦੀ ਹੈ। ਜਿਸ ਤਰ੍ਹਾਂ ਕਿਸਾਨਾਂ ਨੂੰ ਖੇਤੀ ਕਰਨ ਲਈ ਟ੍ਰੈਕਟਰ ਦੀ ਲੋੜ ਪੈਂਦੀ ਹੈ। ਜਿਵੇਂ - ਜਿਵੇਂ ਵਾਹਨਾਂ ਦਾ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।


ਕਿਸਾਨਾਂ ਨੂੰ ਖੇਤੀ ਕਰਨ ਲਈ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਗੁਜਰਾਤ ਦੇ ਕਿਸਾਨ ਇੰਜੀਨੀਅਰ ਨਿਕੁੰਜ ਕੋਰਾਟ (Nikunj Korat) ਅਤੇ ਉਨ੍ਹਾਂ ਨੇ ਭਰਾਵਾਂ ਨੇ ਇਕ ਛੋਟਾ ਇਲੈਕਟ੍ਰਿਕ ਟ੍ਰੈਕਟਰ ਤਿਆਰ ਕੀਤਾ ਹੈ। ਜਿਸ ਦਾ ਨਾਮ ਓਹਨਾ ਨੇ ਮਾਰੂਤ ਇਲੈਕਟ੍ਰਿਕ-ਟ੍ਰੈਕਟਰ 3.0 ਰੱਖਿਆ ਹੈ। ਦਸ ਦੇਈਏ ਕਿ ਗੁਜਰਾਤ ਦੇ ਇਹਨਾਂ ਕਿਸਾਨ ਇੰਜੀਨੀਅਰ ਦੇ ਇਸ ਹੁਨਰ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ।


ਉਹਨਾਂ ਨੇ ਦਸਿਆ ਕਿ ਮਾਰੂਤ ਇਲੈਕਟ੍ਰਿਕ-ਟ੍ਰੈਕਟਰ 3.0 ਇਕ ਵਾਰ ਚਾਰਜ ਕਰਨ ’ਤੇ ਇਹ 6 ਤੋਂ 8 ਘੰਟੇ range ਦਿੰਦਾ ਹੈ। ਅਤੇ ਇਸਨੂੰ 4 ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਇਸ ਨੂੰ ਬਣਾਉਣ ਲਈ ਕਰੀਬ ਇਕ ਕਰੋੜ ਰੁਪਏ ਖਰਚ ਕੀਤੇ ਗਏ ਹਨ। ਸੂਰਤਾਂ ਅਨੁਸਾਰ ਇਸ ਦੀ ਕੀਮਤ ਕਰੀਬ 5.5 ਲੱਖ ਰੁਪਏ ਰੱਖੀ ਗਈ ਹੈ।


 

Story You May Like