The Summer News
×
Monday, 13 May 2024

ਸਾਵਥਾਨ ! ਭੁੱਲ ਕੇ ਵੀ ਨਾ ਕਰੋ ਇਹ ਕੰਮ ਨਹੀਂ ਤਾਂ ਫੱਟ ਸਕਦਾ ਹੈ ਤੁਹਾਡਾ ਵੀ ਸਮਾਰਟਫੋਨ

ਚੰਡੀਗੜ੍ਹ : ਅੱਜ ਦੇ ਸਮੇ 'ਚ ਸਮਾਰਟਫ਼ੋਨ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਅਹਿੰਮ ਹਿੱਸਾ ਬਣ ਗਿਆ ਹੈ। ਇਹ ਇੱਕ ਅਜਿਹਾ ਯੰਤਰ ਹੈ, ਜਿਸ ਦੇ ਜਰੀਏ ਅਸੀਂ ਕੋਈ ਵੀ ਚੀਜ਼ ਆਸਾਨੀ ਨਾਲ ਕਰ ਸਕਦੇ ਹਾਂ। ਦੁਨੀਆ ਭਰ 'ਚ ਵਿਚ ਬਹੁਤ ਸਾਰੇ ਜ਼ਰੂਰੀ ਕੰਮ ਸਮਾਰਟਫੋਨ ਰਾਹੀਂ ਹੀ ਕੀਤੇ ਜਾਂਦੇ ਹਨ। ਦੱਸ ਦੇਈਏ ਕਿ ਇਸ ਛੋਟੇ ਜਹੇ ਯੰਤਰ ਦਿਨ-ਰਾਤ ਅਸੀਂ ਆਪਣੇ ਕੋਲਮ ਰੱਖ ਸਕਦੇ ਹਾਂ।


ਜਿਥੇ ਹੀ ਦੁਨੀਆ ਭਰ ਦੇ ਲੋਕ ਇਸਦੇ ਅੰਲ ਆਪਣਾ ਕੰਮ ਕਰਦੇ ਹਨ, ਅਤੇ ਫਾਇਦੇ ਲੱਭਦੇ ਹਨ,ਉਥੇ ਹੀ ਦੱਸ ਦਿੰਦੇ ਹਾਂ ਕਿ ਇਸ ਛੋਟੇ ਜਹੇ ਯੰਤਰ ਦੇ ਬਹੁਤ ਸਾਰੇ ਨੁਕਸਾਨ ਵੀ ਹਨ। ਅਕਸਰ ਲੋ ਸੌਣ ਸਮੇਂ ਸਮਾਰਟਫੋਨ ਨੂੰ ਸਿਰਹਾਣੇ ਦੇ ਕੋਲ ਰੱਖ ਕੇ ਸੌਂ ਜਾਂਦੇ ਹਨ। ਜੇਕਰ ਇਹ ਸਾਡੇ ਲਈ ਇਕ ਵਧੀਆ Device ਦਾ ਯੰਤਰ ਬਣ ਚੁੱਕਿਆ ਹੈ ਤਾਂ ਸਾਨੂੰ ਵੀ ਇਸ ਦੀ ਪੂਰੀ ਦੇਖਭਾਲ ਕਰਨੀ ਚਾਹੀਦੀ ਹੈ।


ਕਿਉਂਕਿ ਸਾਡੀ ਛੋਟੀ ਜਿਹੀ ਗਲਤੀ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ। ਦੱਸ ਦੇਈਏ ਕਿ ਇੱਥੇ ਅਸੀਂ ਸਮਾਰਟਫੋਨ ਬਲਾਸਟ ਦੀ ਗੱਲ ਕਰ ਰਹੇ ਹਾਂ। ਬਹੁਤ ਸਾਰੇ ਕਾਰਨ ਅਜਿਹੇ ਹਨ ,ਜਿਨ੍ਹਾਂ ਦੀ ਵਜ੍ਹਾ ਨਾਲ ਲੋਕਾਂ ਦੇ ਸਮਾਰਟਫ਼ੋਨ ਫਟ ਜਾਂਦੇ ਹਨ।ਜਿਸ ਨਾਲ ਸਦਾ ਕਾਫੀ ਨੁਕਸਾਨ ਵੀ ਹੋ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਹੁਣ ਤੋਂ ਹੀ ਸੁਚੇਤ ਰਹਿਣਾ ਚਾਹੀਦਾ ਹੈ।


ਚਲੋ ਤੁਹਾਨੂੰ ਸਮਾਰਟਫੋਨ ਬਲਾਸਟ ਹੋਣ ਤੋਂ ਬਚਣ ਲਈ ਕੁਝ ਨੁਕਤਿਆਂ ਬਾਰੇ ਵੀ ਦੱਸ ਦਿੰਦੇ ਹਾਂ :


ਕਦੇ ਵੀ overcharging ਨਾ ਕਰੋ :
ਦੱਸ ਦੇਈਏ ਕਿ ਕਦੇ ਵੀ ਆਪਣੇ ਸਮਾਰਟਫੋਨ ਨੂੰ ਲੰਬੇ ਸਮੇਂ ਤੱਕ ਚਾਰਜ 'ਤੇ ਨਾ ਲਗਾਓ। ਜਾਣਕਾਰੀ ਮੁਤਾਬਕ ਬੈਟਰੀ ਨੂੰ ਓਵਰਚਾਰਜ ਕਰਨ ਨਾਲ Overheating ਅਤੇ ਵਿਸਫੋਟ ਦਾ ਖਤਰਾ ਵੱਧ ਜਾਂਦਾ ਹੈ। ਜਿਸ ਨਾਲ ਇਹ ਫੱਟ ਵੀ ਸਕਦੀ ਹੈ।


certified ਚਾਰਜਰ ਦੀ ਕਰੋ ਵਰਤੋਂ :
ਦੱਸ ਦਿੰਦੇ ਹਾਂ ਕਿ ਤੁਸੀਂ ਆਪਣੇ ਸਮਾਰਟਫ਼ੋਨ ਨੂੰ ਚਾਰਜ ਕਰਨ ਲਈ ਸਿਰਫ਼ ਉਸ ਚਾਰਜਰ ਦੀ ਹੀ ਵਰਤੋਂ ਕਰੋ, ਜੋ ਤੁਹਾਡੇ ਸਮਾਰਟਫ਼ੋਨ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ ਹੈ। ਇਸਦੇ ਨਾਲ ਹੀ ਜੇਕਰ ਤੁਸੀਂ ਕਿਸੇ Unverified ਅਤੇ ਨਕਲੀ ਚਾਰਜਰਾਂ ਦੀ ਵਰਤੋਂ ਕਰਦੇ ਹੋ ਤਾਂ ਇਹ ਓਵਰਚਾਰਜਿੰਗ ਅਤੇ ਓਵਰਹੀਟਿੰਗ ਦੇ ਜੋਖਮ ਨੂੰ ਵਧਾ ਸਕਦਾ ਹੈ, ਜਿਸ ਨਾਲ ਸਮਾਰਟਫੋਨ ਵਿਸਫੋਟ ਹੋ ਸਕਦਾ ਹੈ।


(ਮਨਪ੍ਰੀਤ ਰਾਓ)


 


 


 

Story You May Like