The Summer News
×
Monday, 13 May 2024

Samsug Galaxy ਦਾ ਇਹ ਨਵਾਂ ਸਮਾਰਟਫੋਨ ਮਚਾਏਗਾ ਧਮਾਲ, ਸ਼ਾਨਦਾਰ Features ਦੇਖ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਦੱਸ ਦੇਈਏ ਕਿ ਸੈਮਸੰਗ ਬਹੁਤ ਪੁਰਾਣੀ ਤਕਨਾਲੋਜੀ ਕੰਪਨੀ ਹੈ। ਜਿਸ ਕਾਰਨ ਹਰ ਇੱਕ ਗਾਹਕ ਨੂੰ ਸੈਮਸੰਗ ਕੰਪਨੀ ਪ੍ਰਤੀ ਪੱਕਾ ਵਿਸ਼ਵਾਸ ਬਣਿਆ ਹੋਇਆ ਹੈ। ਇਸੇ ਦੌਰਾਨ ਜੇਕਰ ਕੋਈ ਵਿਅਕਤੀ ਮੋਬਾਈਲ ਫ਼ੋਨ ਖਰੀਦਣ ਬਾਰੇ ਸੋਚਦਾ ਹੈ ਤਾਂ ਸਭ ਤੋਂ ਪਹਿਲਾਂ ਮੋਬਾਈਲ ਖ਼ਰੀਦਣ ਵਾਲੇ ਦਾ ਧਿਆਨ ਸੈਮਸੰਗ ਕੰਪਨੀ ਵੱਲ ਜਾਂਦਾ ਹੈ। ਸੈਮਸੰਗ ਵਰਗੀ ਕੰਪਨੀ ਨੇ ਹੁਣ ਤੱਕ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਮੋਬਾਈਲ ਫੋਨ ਤਿਆਰ ਕੀਤੇ ਹਨ।


ਜਿਨ੍ਹਾਂ ਨੂੰ ਸੈਮਸੰਗ ਦੇ ਪ੍ਰਸ਼ੰਸਕਾਂ ਨੇ ਬਹੁਤ ਹੀ ਚਲਾਕੀ ਨਾਲ ਵਰਤਿਆ ਹੈ। ਸੈਮਸੰਗ ਦੇ ਮੋਬਾਈਲ ਫੋਨ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਫੀਚਰਸ ਤਾਂ ਸ਼ਾਨਦਾਰ ਹਨ ਹੀ, ਇਸ ਦੇ ਨਾਲ ਹੀ ਇਸ ਦੀ ਕੈਮਰਾ ਕੁਆਲਿਟੀ ਅਤੇ ਲੁੱਕ ਡਿਜ਼ਾਈਨ ਵੀ ਸ਼ਾਨਦਾਰ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਸੈਮਸੰਗ ਦੇ ਬਿਹਤਰੀਨ ਫੀਚਰਸ ਨਾਲ ਭਰਪੂਰ ਅਜਿਹੇ ਮੋਬਾਈਲ ਫੋਨ ਦੀ, ਜਿਸ ਦਾ ਨਾਂ Samsung Galaxy A53 5G ਹੈ। ਦੱਸ ਦੇਈਏ ਕਿ Samsung ਦੇ ਇਸ ਸਮਾਰਟਫੋਨ ਦੀ ਖਾਸ ਗੱਲ ਇਹ ਹੈ ਕਿ ਇਹ ਫੋਨ 5G ਇਸ ਦੇ ਨਾਲ-ਨਾਲ ਹੀ ਇਸ 'ਚ ਕੈਮਰੇ ਦੀ ਕੁਆਲਿਟੀ ਵੀ ਬਹੁਤ ਸ਼ਾਨਦਾਰ ਹੈ।


ਜਾਣੋ Samsung ਦੇ ਸ਼ਾਨਦਾਰ ਫੀਚਰਸ ਬਾਰੇ :


ਜਾਣਕਾਰੀ ਮੁਤਾਬਕ Samsung Galaxy A53 5G ਸ਼ਾਨਦਾਰ ਬੈਟਰੀ ਸਮਰੱਥਾ ਅਤੇ ਪ੍ਰਭਾਵਸ਼ਾਲੀ ਸਪੈਸਿਕਸ ਨਾਲ ਪੇਸ਼ ਕਰਦਾ ਹੈ। ਇਸ Samsung Galaxy A53 5G ਵਿੱਚ 1080 x 2400 ਪਿਕਸਲ ਦਾ 6.5-ਇੰਚ ਸੁਪਰ AMOLED ਡਿਸਪਲੇ ਹੈ।ਇਸ ਦੇ ਨਾਲ ਹੀ ਸੈਮਸੰਗ ਹੈਂਡਸੈੱਟ ਦੇ ਕਈ ਵੇਰੀਐਂਟ ਹਨ। ਇਸੇ ਦੌਰਾਨ ਦੱਸ ਦੇਈਏ ਕਿ ਇਸ ਫੋਨ ਦੀ 128GB/ 4GB ਰੈਮ, 128GB/ 6GB ram,128GB/ 8GB Ram, 256GB/6GB RAM, ਅਤੇ 256GB/8GB RAM 256GB ਤੱਕ ਰੈਮ ਹੋਵੇਗੀ।


ਜਾਣਕਾਰੀ ਮੁਤਾਬਕ Samsung Galaxy A53 (5G) ਦੇ ਕੈਮਰੇ ਪਿਛਲੇ ਸੈਟਅਪ ਵਿੱਚ ਕਵਾਡ 64MP + 12MP + 5MP + 5MP ਲੈਂਸ ਪੈਕ ਕਰਦੇ ਹਨ। ਇਸ ਤੋਂ ਇਲਾਵਾ, ਇਹ ਫੋਨ ਸੈਲਫੀ ਕਲਿੱਕ ਕਰਨ ਲਈ 32MP Front-facing ਹੈ। ਜੇਕਰ ਗੱਲ ਬੈਟਰੀ ਦੀ ਕਰੀਏ ਤਾਂ ਇਸ 'ਚ ਫਲੈਗਸ਼ਿਪ ਇੱਕ 5000mAh ਹੈ।
(ਮਨਪ੍ਰੀਤ ਰਾਓ )

Story You May Like