The Summer News
×
Monday, 13 May 2024

ਪਾਣੀ ਗਰਮ ਕਰਨ ਵਾਲੀ ਇਸ water heater rod ਨਾਲ ਨਹੀਂ ਆਵੇਗਾ ਤੁਹਾਡਾ ਬਿਜਲੀ ਦਾ ਬਿਲ, ਜਾਣੋ ਕਿਵੇਂ

ਚੰਡੀਗੜ੍ਹ : ਸਰਦੀਆਂ ਕਾਰਨ ਬਹੁਤ ਸਾਰੇ ਲੋਕੀ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ, ਤੇ ਨਹਾਉਣ ਸਮੇਂ ਪਾਣੀ ਨੂੰ ਗਰਮ ਕਰਨ ਲਈ ਗੈਸ, ਗੀਜ਼ਰ ਦਾ ਪ੍ਰਯੋਗ ਕਰਦੇ ਹਨ।ਜੇਕਰ ਤੁਸੀਂ ਸਰਦੀਆਂ 'ਚ ਪਾਣੀ ਗਰਮ ਕਰਨ ਲਈ ਵਾਟਰ ਹੀਟਰ ਦੀ ਰਾਡ (water heater rod) ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਤੁਹਾਨੂੰ ਇਸ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ।


ਬਹੁਤ ਸਾਰੇ ਲੋਕ ਅਜਿਹੇ ਹਨ ਜਿਹਨਾਂ ਨੂੰ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ 'ਤੇ ਗਲਤ ਇਮਰਸ਼ਨ (Immersion)ਵਾਲੇ ਵਾਟਰ ਹੀਟਰ ਦੀਆਂ ਰਾਡਾਂ(rods) ਖਰੀਦ ਲੈਂਦੇ ਹਨ ,ਅਤੇ ਕਈ ਵਾਰ ਤਾਂ ਦੁਕਾਨਦਾਰ ਸਮਾਨ ਨੂੰ ਵੇਚਣ ਲਈ ਆਮ ਲੋਕਾਂ ਨੂੰ ਮੂਰਖ ਬਣਾ ਦਿੰਦੇ ਹਨ। ਦਸ ਦੇਈਏ ਕਿ ਜੇਕਰ ਰਾਡ ਠੀਕ ਨਾ ਹੋਵੇ ਤਾਂ ਇਹ ਵੀ ਕਰੰਟ ਮਾਰਨ ਲੱਗ ਜਾਂਦੀ ਹੈ, ਜੋ ਕਿ ਨੁਕਸਾਨਦਾਇਕ ਹੁੰਦੀ ਹੈ ,ਤੇ ਕਈ ਵਾਰ ਸਾਡੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਇਸੇ ਕਰਨ ਜੇਕਰ ਰਾਡ ਵਧੀਆ ਨਾ ਹੋਵੇ ਤਾਂ ਉਸ ਦਾ ਡੰਡਾ ਕੁਝ 'ਕ ਮਹੀਨਿਆਂ ਵਿਚ ਹੀ ਖਰਾਬ ਹੋ ਜਾਂਦਾ ਹੈ।


ਚਲੋ ਤੁਹਾਨੂੰ ਦੱਸਦੇ ਹਾਂ ਕਿ ਰਾਡ ਖਰੀਦਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:


1.  water heater ਦੀ ਰਾਡ ਖਰੀਦਦੇ ਸਮੇਂ ਸਭ ਤੋਂ ਪਹਿਲਾਂ ਤੁਹਾਨੂੰ ਵਾਟ(watt) ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਰੋਜ਼ਾਨਾ 10-15 ਲੀਟਰ ਪਾਣੀ ਗਰਮ ਕਰਦੇ ਹੋ , ਤਾਂ ਤੁਹਾਡੇ ਲਈ 400 ਤੋਂ 1000 ਵਾਟ ਦੀ ਵਾਟਰ ਹੀਟਰ ਰਾਡ ਠੀਕ ਰਹੇਗੀ। ਇਸ ਵਾਟ ਦਾ ਹੀਟਰ ਰਾਡ ਪਾਣੀ ਨੂੰ ਜਲਦੀ ਗਰਮ ਕਰੇਗਾ।


2. ਇਸ ਨੂੰ ਖਰੀਦਣ ਤੋਂ ਪਹਿਲਾ ਰਾਡ ਦੀ ਗਰੰਟੀ ਅਤੇ ਵਾਰੰਟੀ(Guarantee and Warranty) ਦੀ ਜਾਂਚ ਕਰੋ। ਤਾਂ ਜੋ ਇਹ ਜਿਆਦਾ ਸਮੇਂ ਤੱਕ ਚੱਲ ਸਕੇ।


(ਮਨਪ੍ਰੀਤ ਰਾਓ)

Story You May Like