The Summer News
×
Monday, 13 May 2024

ਨਾ ਕੋਈ ਹੀਟਰ, ਨਾ ਹੀ ਗੀਜ਼ਰ, ਕੜਾਕੇ ਦੀ ਠੰਡ ਤੋਂ ਛੁਟਕਾਰਾ ਦਵਾਵੇਗਾ ਹੁਣ ਇਹ ਅਨੋਖਾ ਗੈਜੇਟ..!!

ਚੰਡੀਗੜ੍ਹ : ਭਾਰਤ 'ਚ ਕੜਾਕੇ ਦੀ ਠੰਡ ਨੇ ਲੋਕਾਂ ਦਾ ਬਹੁਤ ਬੁਰਾ ਹਾਲ ਕਰਿਆ ਹੋਇਆ ਹੈ, ਜਿਸ ਕਾਰਨ ਉਹਨਾਂ ਨੂੰ ਕਾਫੀ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਠੰਡ ਤੋਂ ਬਚਣ ਲਈ ਲੋਕੀ ਬਹੁਤ ਸਾਰੀਆਂ ਗਰਮ ਚੀਜ਼ਾਂ ਦਾ ਸਹਾਰਾ ਲੈਂਦੇ ਹਨ। ਜਿਸ ਤਰ੍ਹਾਂ ਅਸੀਂ ਹੀਟਰ, ਗੀਜ਼ਰ ਅਤੇ ਰਜਾਈਆਂ ਵਰਗੀਆਂ ਵਸਤੂਆਂ ਦਾ ਇਸਤੇਮਾਲ ਕਰਦੇ ਹਾਂ। ਅੱਜ ਦੇ ਸਮੇਂ 'ਚ ਬਹੁਤ ਪ੍ਰਕਾਰ ਦੇ ਇਲੈਕਟ੍ਰਾਨਿਕ ਯੰਤਰ ਬਾਜ਼ਾਰ 'ਚ ਉਪਲਬਧ ਹਨ। ਜਿਸ ਕਾਰਨ ਲੋਕੀ ਇਹਨਾਂ ਦੀ ਵਰਤੋਂ ਜਿਆਦਾ ਕਰਦੇ ਹਨ।


ਚਲੋ ਅੱਜ ਤੁਹਾਨੂੰ ਇਕ ਅਜਿਹੇ ਯੰਤਰ ਬਾਰੇ ਦਸਾਂਗੇ ਪੋਰਟੇਬਲ ਹੀਟਰ (Portable heater) ਬਾਰੇ:


                                  Whats-App-Image-2023-01-16-at-3-16-40-PM


ਤੁਹਾਨੂੰ ਦਸਣ ਜਾ ਰਹੇ ਹਾਂ ਪੋਰਟੇਬਲ ਹੀਟਰ ਬਾਰੇ ,ਜਿਸ ਨਾਲ ਤੁਸੀ ਆਪਣੇ ਨੂੰ ਹੱਥਾਂ ਨੂੰ ਵੀ ਆਸਾਨੀ ਨਾਲ ਗਰਮ ਰੱਖ ਸਕਦੇ ਹੋ। ਇਸ ਯੰਤਰ ਵਿਚ ਇਲੈਕਟ੍ਰਿਕ ਰੀਯੂਸੇਬਲ ਹੈਂਡ ਵਾਰਮਰ, 10000mAh ਸਪਲਿਟ-ਮੈਗਨੈਟਿਕ 2 ਪੈਕ, ਅਤੇ INNOPAW ਹੈਂਡ ਵਾਰਮਰਸ ਰੀਚਾਰੇਬਲ ਹੈ। ਦਸ ਦੇਈਏ ਕਿ ਇਸ ਨੂੰ ਤੁਸੀ ਆਸਾਨੀ ਨਾਲ Amazon ਤੋਂ ਖਰੀਦ ਸਕਦੇ ਹੋ।ਇਸੇ ਦੌਰਾਨ ਇਹ ਇਕ ਪਾਵਰ ਬੈਂਕ ਦੀ ਤਰ੍ਹਾਂ ਇੱਕ ਕੰਪੈਕਟ ਡਿਵਾਈਸ ਹੈ।


                     Whats-App-Image-2023-01-16-at-3-16-57-PM


ਇਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਹ 10000mAh ਬੈਟਰੀ ਦੇ ਨਾਲ ਆਉਂਦਾ ਹੈ।ਜਾਣਕਾਰੀ ਮੁਤਾਬਕ ਇਸ ਦੀ ਕੀਮਤ 8,091 ਰੁਪਏ ਦਸੀ ਜਾ ਰਹੀ ਹੈ। ਇਹ ਖਾਸ ਤੌਰ 'ਤੇ ਸਰਦੀਆਂ ਲਈ ਤਿਆਰ ਕੀਤਾ ਗਿਆ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਇਸ ਨੂੰ ਅਲੱਗ -ਅਲੱਗ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ,ਅਤੇ ਨਾਲ ਹੀ ਜੇਬ ਵਿੱਚ ਰੱਖਿਆ ਜਾ ਸਕਦਾ ਹੈ। ਇਹ ਹੈਂਡ ਵਾਰਮਰ 2-in-1 ਹੱਥ ਗਰਮ ਕਰਨ ਵਾਲਾ ਹੈ।


                         Whats-App-Image-2023-01-16-at-3-16-19-PM


ਤੁਹਾਨੂੰ ਦਸ ਦੇਈਏ ਕਿ ਇਹ ਸਿਰਫ ਤਿੰਨ ਸਕਿੰਟਾਂ 'ਚ ਹੀ ਗਰਮ ਹੋ ਜਾਂਦਾ ਹੈ,'ਤੇ ਇਸ 'ਚ ਤਿੰਨ ਵੱਖ-ਵੱਖ ਹੀਟ ਸੈਟਿੰਗਾਂ ਦਿੱਤੀਆਂ ਗਈਆਂ ਹਨ। ਇਸ ਨੂੰ ਬਾਕੀ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਚਾਰਜ ਕਰਨ ਲਈ ਪਾਵਰ ਬੈਂਕ ਵਜੋਂ ਵੀ ਵਰਤਿਆ ਜਾ ਸਕਦਾ ਹੈ, ਅਤੇ ਇਸ 'ਚ ਇਕ ਹੀਟ ਇੰਡੀਕੇਟਰ ਵੀ ਦਿੱਤਾ ਗਿਆ ਹੈ। ਇਸ ਯੰਤਰ ਨੂੰ ਤੁਸੀ ਕਿਸੇ ਵੀ ਪ੍ਰਕਾਰ ਨਾਲ ਵਰਤ ਸਕਦੇ ਹੋ,ਸਰਦੀਆਂ 'ਚ ਇਹ ਤੁਹਾਡੇ ਲਈ ਬਹੁਤ ਲਾਭਦਾਇਕ ਹੈ।


(ਮਨਪ੍ਰੀਤ ਰਾਓ)


 

Story You May Like