The Summer News
×
Monday, 13 May 2024

ਇਸ ਸੈਟਿੰਗ ਨਾਲ ਪੁਰਾਣੇ ਸਮਾਰਟਫੋਨ ਨੂੰ ਬਣਾਓ CCTV ਕੈਮਰਾ, ਘਰ ਜਾਂ ਦਫ਼ਤਰ ਦੀ ਰੱਖ ਪਾਓਗੇ ਨਿਗਰਾਨੀ

 ਚੰਡੀਗੜ੍ਹ : ਅੱਜ ਦੇ ਯੁੱਗ 'ਚ ਹਰ ਇੱਕ ਚੀਜ਼ ਕਰਨੀ ਸੰਭਵ ਹੋ ਗਈ ਹੈ। ਬਦਲਦੇ ਵਕਤ ਨਾਲ ਬਹੁਤ ਸਾਰੀਆਂ ਚੀਜਾਂ 'ਚ ਬਦਲਾਵ ਆਉਣਾ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਵਿਗਿਆਨ ਨੇ ਬਹੁਤ ਸਾਰੀਆ ਇਲੈਕਟ੍ਰੋਨਿਕ ਚੀਜ਼ਾਂ ਦੀ ਖੋਜ ਕਰ ਦਿੱਤੀ ਹੈ। ਜਿਸ ਕਰਨ ਸਾਨੂੰ ਨਵੀਆਂ ਤੋਂ ਨਵੀਆਂ ਚੀਜ਼ ਦੇਖਣ ਨੂੰ ਮਿਲ ਰਹੀਆਂ ਹਨ।


ਇਸੇ ਪ੍ਰਕਾਰ ਦੱਸ ਦੇਈਏ ਕਿ ਜੇਕਰ ਤੁਸੀਂ ਵੀ ਹੁਣ ਆਪਣੇ ਘਰ 'ਚ ਬਿਨਾ ਕੋਈ ਪੈਸਾ ਖਰਚ ਕਰੇ ਸੀਸੀਟੀਵੀ ਕੈਮਰਾ ਲਗਵਾਉਣਾ ਚਾਹੁੰਦੇ ਹੋ, ਤਾਂ ਅੱਜ ਤੁਹਾਨੂੰ ਇਕ ਅਜਿਹਾ ਤਰੀਕਾ ਦਸਾਂਗੇ ਜਿਸ ਨਾਲ ਤੁਹਾਨੂੰ ਬੇਲੋੜਾ ਪੈਸਾ ਖਰਚ ਨਹੀਂ ਕਰਨਾ ਪਵੇਗਾ। ਤੁਹਾਡੇ ਲਈ ਖਾਸ ਗੱਲ ਇਹ ਹੈ ਕਿ ਹੁਣ ਤੁਹਾਨੂੰ ਆਪਣੇ ਸਮਾਰਟਫੋਨ ਨੂੰ ਸੀਸੀਟੀਵੀ ਕੈਮਰਾ ਬਣਾਉਣ ਲਈ ਕੋਈ ਵੱਖਰਾ ਅਟੈਚਮੈਂਟ ਖਰੀਦਣ ਦੀ ਵੀ ਲੋੜ ਨਹੀਂ ਹੈ। ਤੁਸੀਂ ਆਪਣੇ ਸਮਾਰਟਫੋਨ ਨੂੰ ਸੀਸੀਟੀਵੀ ਕੈਮਰਾ ਬਣਾਉਣ ਲਈ, ਬਸ ਤੁਹਾਨੂੰ ਇਸ 'ਚ ਕੁਝ ਸੈਟਿੰਗਾਂ ਕਰਨੀਆਂ ਪੈਣਗੀਆਂ।


ਜਾਣੋ ਉਸ ਸੈਟਿੰਗ ਬਾਰੇ :


- ਮੋਬਾਈਲ ਨੂੰ CCTV ਲਈ ਸਭ ਤੋਂ ਪਹਿਲਾ ਤੁਹਾਨੂੰ IP Webcam app ਨੂੰ Download ਕਰਨਾ ਪਵੇਗਾ।


- ਇਸ app ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰਨ ਤੋਂ ਬਾਅਦ ਇਸਨੂੰ ਪੁਰਾਣੇ ਐਂਡਰਾਇਡ ਫੋਨ 'ਤੇ ਇੰਸਟਾਲ ਕਰੋ।


- ਇਸ ਤੋਂ ਬਾਅਦ ਹੇਠਾਂ Start Server Option 'ਤੇ ਕਲਿੱਕ ਕਰੋ।


- ਜਿਵੇਂ -ਜਿਵੇਂ ਇਹ app ਤੁਹਾਡੇ ਤੋਂ ਕੁਝ ਇਜਾਜ਼ਤ ਮੰਗੇਗਾ,ਤਾਂ ਉਸਨੂੰ Allow ਕਰ ਦਿਓ।


- ਜਿਸ ਤੋਂ ਬਾਅਦ ਤੁਹਾਡੇ ਮੋਬਾਈਲ ਦਾ ਕੈਮਰਾ ਖੁੱਲ ਜਾਵੇਗਾ।


- ਫਿਰ, ਤੁਸੀਂ ਸਕ੍ਰੀਨ ਦੇ ਨੀਚੇ ਇੱਕ IP Address ਦਿਖੇਗਾ, ਜਿਸ ਨੂੰ ਤੁਸੀਂ ਨੇ ਨੋਟ ਕਰ ਲੈਣਾ ਹੈ।


- ਹੁਣ ਆਪਣੇ ਮੋਬਾਈਲ 'ਤੇ ਬ੍ਰਾਊਜ਼ਰ ਜਾਂ ਲੈਪਟਾਪ ਬ੍ਰਾਊਜ਼ਰ ਦੇ ਲਿੰਕ ਐਡਰੈੱਸ ਬਾਰ 'ਚ IP ਟਾਇਪ ਕਰਕੇ enter ਕਰੋ।


- ਜਿਸ ਤੋਂ ਬਾਅਦ ਦੇ ਨਾਲ IP Webcam ਵੈੱਬਸਾਈਟ ਖੁੱਲ੍ਹ ਜਾਵੇਗੀ।



ਇਸ app 'ਚ ਆਡੀਓ 'ਤੇ ਵੀਡੀਓ ਦੀ ਵੀ ਹੈ option, ਜਾਣੋ ਕਿਵੇਂ ?


ਦੱਸ ਦੇਈਏ ਕਿ ਇਸ 'ਚ ਤੁਹਾਨੂੰ 2 ਆਪਸ਼ਨ ਦੇਖਣ ਨੂੰ ਮਿਲਣਗੀਆਂ, ਜਿਸ ਵਿੱਚ ਇਕ ਵੀਡੀਓ ਰੈਂਡਰਿੰਗ ਅਤੇ ਆਡੀਓ ਪਲੇਅਰ ਮੌਜੂਦ ਹੋਣਗੇ।ਇਸਦੇ ਨਾਲ ਹੀ ਜੇਕਰ ਤੁਸੀਂ ਰਿਕਾਰਡ ਕੀਤਾ ਵੀਡੀਓ ਦੇਖਣਾ ਚਾਹੁੰਦੇ ਹੋ, ਤਾਂ ਵੀਡੀਓ ਰੈਂਡਰਿੰਗ ਦੀ ਚੋਣ ਕਰੋ ਅਤੇ ਫਿਰ ਬ੍ਰਾਊਜ਼ਰ 'ਤੇ ਕਲਿੱਕ ਕਰੋ। ਇਸ ਤੋਂ ਇਲਾਵਾ ਜੇਕਰ ਤੁਸੀਂ ਵੀਡੀਓ ਦੇ ਨਾਲ ਆਡੀਓ ਚਾਹੁੰਦੇ ਹੋ ਤਾਂ ਆਡੀਓ ਪਲੇਅਰ ਦੇ ਨਾਲ ਦਿੱਤੇ ਫਲੈਸ਼ ਆਪਸ਼ਨ 'ਤੇ ਕਲਿੱਕ ਕਰੋ।


(ਮਨਪ੍ਰੀਤ ਰਾਓ)


 


 

Story You May Like