The Summer News
×
Monday, 13 May 2024

ਨਵੇਂ ਸਾਲ ਦੇ ਮੌਕੇ 'ਤੇ ਟਵਿਟਰ ਦੇ ਯੂਜ਼ਰਸ ਲਈ ਇਕ ਵੱਡਾ ਤੋਹਫ਼ਾ

ਦਿੱਲੀ, 31 ਦਸੰਬਰ : ਐਲਨ ਮਸਕ ਨਵੇਂ ਸਾਲ ਦੇ ਮੌਕੇ 'ਤੇ ਟਵਿਟਰ ਦੇ ਯੂਜ਼ਰਸ ਲਈ ਇਕ ਵੱਡਾ ਤੋਹਫ਼ਾ ਲੈ ਕੇ ਆ ਰਹੇ ਹਨ। ਟਵਿਟਰ ਦੇ ਮਾਲਕ ਬਣਨ ਤੋਂ ਬਾਅਦ ਐਲਨ ਮਸਕ ਵੱਲੋਂ ਲਗਾਤਾਰ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਜਨਵਰੀ 2023 ‘ਚ ਟਵਿਟਰ ਵਿਚ ਨਵੇਂ ਫੀਚਰ ਦੇਖਣ ਨੂੰ ਮਿਲ ਸਕਦੇ ਹਨ। ਪਿਛਲੇ ਦੋ ਮਹੀਨਿਆਂ ਵਿੱਚ, ਟਵਿਟਰ ਵਿਚ ਕਈ ਨਵੇਂ ਫੀਚਰ ਆਏ ਹਨ, ਜਿਸ ਵਿੱਚ ਟਵਿੱਟਰ ਬਲੂ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਨਵੇਂ ਸਾਲ ‘ਚ ਟਵਿਟਰ ‘ਤੇ ਇਕ ਨਵਾਂ ਨੇਵੀਗੇਸ਼ਨ ਫੀਚਰ ਆ ਰਿਹਾ ਹੈ। ਇਸ ਨੇਵੀਗੇਸ਼ਨ ਫੀਚਰ ਦੀ ਮਦਦ ਨਾਲ, ਯੂਜ਼ਰਸ ਸਿਫ਼ਾਰਿਸ਼ ਕੀਤੇ ਗਏ, ਫਾਲੋ ਟਵੀਟ ਅਤੇ ਹੋਰ ਵਿਸ਼ਿਆਂ ਦੀ ਸਮੱਗਰੀ ਨੂੰ ਆਸਾਨੀ ਨਾਲ ਦੇਖ ਸਕਣਗੇ। ਇਸ ਫੀਚਰ ਸੰਬੰਧੀ ਜਾਣਕਾਰੀ ਐਲੋਨ ਮਸਕ ਨੇ ਇੱਕ ਟਵੀਟ ਦੇ ਜਵਾਬ ਵਿੱਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਵਿੱਟਰ ਵਿੱਚ ਕਈ ਬਦਲਾਅ ਕੀਤੇ ਜਾਣਗੇ, ਜਿਸ ਤੋਂ ਬਾਅਦ ਸਿਫਾਰਸ਼ ਕੀਤੇ ਗਏ, ਟਵੀਟਸ ਅਤੇ ਹੋਰ ਸਮੱਗਰੀ ਨੂੰ ਦੇਖਣਾ ਮਜ਼ੇਦਾਰ ਹੋਵੇਗਾ।

Story You May Like