The Summer News
×
Monday, 13 May 2024

WhatsApp ਦਾ ਇਹ ਨਵਾਂ ਫੀਚਰ ਉਡਾ ਦੇਵੇਗਾ ਤੁਹਾਡੇ ਵੀ ਹੋਸ਼, ਜਾਣ ਕੇ ਤੁਸੀਂ ਵੀ ਕਹੋਗੇ- ਵਾਹ! ਕਿਆ ਕਮਾਲ ਹੈ...

 ਚੰਡੀਗੜ੍ਹ : ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿਸਾ ਬਣ ਗਿਆ ਹੈ ,ਜਿਸ ਦੀ ਮਦਦ ਨਾਲ ਸਾਡੇ ਬਹੁਤ ਸਾਰੇ ਕੰਮ ਅਸਾਨ ਹੋ ਗਏ ਹਨ। ਸਮਾਰਟਫੋਨ 'ਚ ਬਹੁਤ ਸਾਰੇ ਫੀਚਰਸ ਹੁੰਦੇ ਹਨ,ਜਿਸ ਕਾਰਨ ਸਾਡਾ ਮਨੋਰੰਜਨ ਵੀ ਹੁੰਦਾ ਹੈ,ਅਤੇ ਦੁਨੀਆ ਭਰ ਦੀ ਜਾਣਕਾਰੀਆਂ ਵੇ ਪ੍ਰਾਪਤ ਹੁੰਦੀਆਂ ਹਨ। ਸਮਾਰਟਫੋਨ 'ਚ ਗੱਲ ਜੇਕਰ WhatsApp ਦੀ ਕਰੀਏ ਤਾਂ ਇਹ ਸਾਡੇ ਰੋਜ਼ਾਨਾ ਜਿੰਦਗੀ ਲਈ ਬਹੁਤ ਮਹੱਤਵਪੂਰਨ ਹੈ,ਜਿਸ 'ਚ ਸਮੇਂ-ਸਮੇਂ 'ਤੇ ਨਵੀਆਂ ਵਿਸ਼ੇਸ਼ਤਾਵਾਂ ਆਉਂਦੀਆਂ ਰਹਿੰਦੀਆਂ ਹਨ, ਅਤੇ ਲੋਕਾਂ ਦੇ ਅਨੁਭਵ ਨੂੰ ਵਧਾਉਂਦਾ ਹੈ। ਇਸ ਦੇ ਨਾਲ ਹੀ ਦਸ ਦਿੰਦੇ ਹਾਂ ਕਿ ਵਟਸਐਪ ਨੇ ਇਸ ਸਾਲ ਕਈ ਸ਼ਾਨਦਾਰ ਫੀਚਰਸ ਪੇਸ਼ ਕੀਤੇ ਹਨ।


ਇਸੇ ਦੌਰਾਨ WhatsApp ਇੱਕ ਧਮਾਕੇਦਾਰ ਫੀਚਰ ਲੈ ਕੇ ਆ ਰਿਹਾ ਹੈ, ਜਿਸ ਨਾਲ ਚੈਟਿੰਗ ਦਾ ਤਰੀਕਾ ਹੀ ਬਦਲ ਜਾਵੇਗਾ। ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਸ ਦੇਈਏ ਕਿ WABetaInfo ਦੀ ਨਵੀਂ ਰਿਪੋਰਟ ਦੇ ਅਨੁਸਾਰ, WhatsApp ਨੇ iOS ਬੀਟਾ 'ਤੇ ਵੀਡੀਓ ਕਾਲਾਂ ਲਈ Picture-in-picture mode ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਵਿਸ਼ੇਸ਼ਤਾ ਬੀਟਾ ਉਪਭੋਗਤਾਵਾਂ ਲਈ ਉਪਲਬਧ ਹੈ ਜਿਨ੍ਹਾਂ ਨੇ TestFlight ਐਪ ਤੋਂ iOS 22.24.0.79 ਅਪਡੇਟ ਲਈ ਨਵੀਨਤਮ WhatsApp ਬੀਟਾ version install ਕੀਤਾ ਹੈ।ਜਿਸ ਦੇ ਫੀਚਰਸ ਬਾਰੇ ਤੁਹਾਨੂੰ ਵੀ ਦਸ ਦਿੰਦੇ ਹਾਂ।


ਜਾਣੋ ਕਿਵੇਂ ਕੰਮ ਕਰੇਗਾ ਇਹ ਫੀਚਰ :
ਇਹ ਨਵਾਂ ਫੀਚਰ Users ਨੂੰ ਵਟਸਐਪ 'ਤੇ video call ਕਰਦੇ ਸਮੇਂ ਹੋਰ ਐਪਸ ਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ। ਜੇਕਰ ਤੁਸੀਂ ਵੀਡੀਓ ਕਾਲ ਦੌਰਾਨ ਕੋਈ ਹੋਰ ਐਪ ਖੋਲ੍ਹ ਕੇ Multitask ਕਰਦੇ ਹੋ, ਤਾਂ ਤੁਹਾਡੇ ਖਾਤੇ ਲਈcapacity enabled ਹੋਣ 'ਤੇ picture-in-picture ਤੁਰੰਤਦਿੰਦੀ ਰਹੇਗੀ।


 

Story You May Like