The Summer News
×
Tuesday, 14 May 2024

ਗੂਗਲ ਦੇਵੇਗਾ ਇਸ software ਨੂੰ ਟੱਕਰ, ਇਹ features ਕਾਰਨ ਜਾ ਰਿਹਾ ਹੈ ਲਾਂਚ..!!

ਚੰਡੀਗੜ੍ਹ : ਦੱਸ ਦਿੰਦੇ ਹਾਂ ਕਿ ਚੈਟਬੋਟ ChatGPT ਦੇ ਆਉਣ ਤੋਂ ਬਾਅਦ ਗੂਗਲ ਦਾ ਤਣਾਅ ਵਧ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਗੂਗਲ ਜਲਦੀ ਹੀ chatgpt ਨਾਲ ਮੁਕਾਬਲਾ ਕਰਨ ਲਈ ਆਪਣੇ ਸਰਚ ਇੰਜਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨੂੰ ਜੋੜਨ ਜਾ ਰਿਹਾ ਹੈ। ਇਸ ਦਾ ਖੁਲਾਸਾ ਕੰਪਨੀ ਦੇ ਸੀਈਓ ਸੁੰਦਰ ਪਿਚਾਈ(CEO Sundar Pichai) ਨੇ ਹਾਲ ਹੀ 'ਚ ਇਸ ਯੋਜਨਾ ਬਾਰੇ ਦੱਸਿਆ ਸੀ, ਜਿਸ ਨੂੰ ਕੰਪਨੀ 8 ਫਰਵਰੀ ਨੂੰ ਸਰਚ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਇਕ ਪ੍ਰੋਗਰਾਮ ਆਯੋਜਿਤ ਕਰੇਗੀ।


ਸੂਤਰਾਂ ਅਨੁਸਾਰ ਉਨ੍ਹਾਂ ਵਲੋਂ ਕਿਹਾ ਸੀ ਕਿ ਜਲਦੀ ਹੀ ਲੋਕ ਸਭ ਤੋਂ ਸ਼ਕਤੀਸ਼ਾਲੀ ਮਾਡਲਾਂ ਦੀ ਮਦਦ ਨਾਲ ਪ੍ਰਯੋਗਾਤਮਕ ਅਤੇ ਨਵੀਨਤਾਕਾਰੀ ਤਰੀਕਿਆਂ ਨਾਲ ਖੋਜ ਕਰਨ ਦੇ ਯੋਗ ਹੋਣਗੇ।ਇਸ ਦੇ ਨਾਲ ਹੀ The Verge ਦੀ ਤਾਜ਼ਾ ਰਿਪੋਰਟ ਦੇ ਮੁਤਾਬਕ, ਗੂਗਲ 8 ਫਰਵਰੀ ਨੂੰ ਸਰਚ ਅਤੇ AI ਨਾਲ ਸਬੰਧਤ ਇੱਕ ਈਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਈਵੈਂਟ ਦੇ ਸੱਦੇ 'ਚ ਜਾਣਕਾਰੀ ਦਿੱਤੀ ਗਈ ਹੈ ਕਿ AI ਦੀ ਵਰਤੋਂ ਕਰਕੇ ਲੋਕਾਂ ਦੀ ਖੋਜ (research) ਦੇ ਤਰੀਕਿਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਕੁਦਰਤੀ ਅਤੇ ਆਰਾਮਦਾਇਕ ਬਣਾਇਆ ਜਾਵੇਗਾ।


ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਪਿਚਾਈ ਨੇ ਕਿਹਾ ਸੀ ਕਿ ਗੂਗਲ ਸਰਚ ਲਈ ਆਪਣੇ ਭਾਸ਼ਾ ਮਾਡਲ ਦੇ ਤੌਰ 'ਤੇ LaMDA (ਡਾਇਲਾਗ ਐਪਲੀਕੇਸ਼ਨ ਲਈ ਭਾਸ਼ਾ ਮਾਡਲ) ਨੂੰ ਅਪਣਾਏਗਾ। ਹਾਲਾਂਕਿ, ਗੂਗਲ ਨੇ ChatGPT ਨਾਲ ਮੁਕਾਬਲਾ ਕਰਨ ਲਈ ਕਿਸੇ ਪ੍ਰਤੀਯੋਗੀ ਨੂੰ ਲਿਆਉਣ ਬਾਰੇ ਸਪੱਸ਼ਟ ਤੌਰ 'ਤੇ ਜ਼ਿਕਰ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਆਪਣੀ ਐਪ 'ਚ ਕੁਝ ਹੋਰ ਟੂਲਸ ਵੀ ਪੇਸ਼ ਕਰ ਸਕਦੀ ਹੈ।
(ਮਨਪ੍ਰੀਤ ਰਾਓ )

Story You May Like