The Summer News
×
Monday, 13 May 2024

ਆਪਣਾ ਫੋਨ ਸਾਫ਼ ਕਰਦੇ ਸਮੇਂ ਰੱਖੋ ਇਸ ਗੱਲ ਦਾ ਖਾਸ ਧਿਆਨ, ਨਹੀਂ ਤਾਂ ਸਕਰੀਨ ਹਮੇਸ਼ਾ ਲਈ ਹੋ ਸਕਦੀ ਹੈ ਖ਼ਰਾਬ ,ਜਾਣੋ ਕਿਵੇਂ

ਚੰਡੀਗੜ੍ਹ : ਮੋਬਾਇਲ ਫੋਨ ਸਾਡੀ ਜਿੰਦਗੀ ਦਾ ਅਹਿੰਮ ਹਿੱਸਾ ਬਣ ਗਿਆ ਹੈ ,ਅਸੀਂ ਸਾਰਾ ਦਿਨ ਇਸਦੀ ਦੀ ਵਰਤੋਂ ਕਰਦੇ ਹਾਂ, ਅਤੇ ਇਹੀ ਕਾਰਨ ਹੈ ਕਿ ਇਹ ਵੀ ਬਹੁਤ ਜਲਦੀ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਹਮੇਸ਼ਾ ਸਾਡੇ ਨਾਲ ਹੁੰਦਾ ਹੈ, ਪ੍ਰੰਤੂ ਬਹੁਤ ਘੱਟ ਲੋਕ ਇਸ ਨੂੰ ਸਾਫ਼ ਕਰਦੇ ਹਨ। ਅਕਸਰ ਲੋਕ ਜਦੋਂ ਵੀਆਪਣੇ ਫੋਨ ਨੂੰ ਸਾਫ ਕਰਦੇ ਹਨ ਤਾਂ ਉਹ ਆਮ ਤੌਰ 'ਤੇ ਇਸ ਨੂੰ ਆਪਣੇ ਪਹਿਨੇ ਹੋਏ ਕੱਪੜਿਆਂ 'ਤੇ ਰਗੜਦੇ ਹਨ। ਇਸਦੇ ਨਾਲ ਹੀ ਬਹੁਤ ਸਾਰੇ ਲੋਕ ਇਹ ਵੀ ਜਾਂਦੇ ਹਨ ਕਿ ਜੇਕਰ ਇਸ ਦੀ ਸਹੀ ਢੰਗ ਨਾਲ ਸਫ਼ਾਈ ਨਾ ਕੀਤੀ ਗਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ।


ਚਲੋ ਤੁਹਾਨੂੰ ਤਾਂ ਦੱਸ ਦਿੰਦੇ ਹਾਂ ਕਿ ਫੋਨ ਨੂੰ ਕਿਵੇਂ ਸਾਫ ਕਰਨਾ ਚਾਹੀਦਾ ਹੈ :


ਜਾਣੋ ਕਿਵੇਂ ਦਾ ਹੋਣਾ ਚਾਹੀਦਾ ਹੈ ਕੱਪੜਾ :


ਦੱਸ ਦੇਈਏ ਕਿ ਜੀਕਰ ਤਯੁਕ ਆਪਣਾ ਫੋਨ ਜਾਂ ਟੈਬ ਦੀ ਟੱਚਸਕਰੀਨ ਨੂੰ ਸਾਫ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਮਾਈਕ੍ਰੋਫਾਈਬਰ ਕੱਪੜੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਕੱਪੜਾ ਬਹੁਤ ਨਰਮ ਹੈ ਅਤੇ ਸਕ੍ਰੀਨ ਨੂੰ ਖੁਰਚਦਾ ਨਹੀਂ। ਇਸ ਵਿੱਚ ਆਮ ਕੱਪੜੇ ਦੇ ਮੁਕਾਬਲੇ ਬਹੁਤ ਨਰਮ ਰੇਸ਼ੇ ਹੁੰਦੇ ਹਨ।


ਜਾਣੋ ਫੋਨ ਦੀ ਸਕਰੀਨ ਨੂੰ ਸਹੀ ਢੰਗ ਨਾਲ ਸਾਫ ਕਰਨ ਦਾ ਤਰੀਕਾ :


ਜਦੋਂ ਤੁਸੀਂ ਸਕਰੀਨ ਸਾਫ਼ ਕਰ ਰਹੇ ਹੋਵੋ ਤਾਂ ਯਾਦ ਰੱਖੋ ਕਿ ਸਕ੍ਰੀਨ 'ਤੇ ਕੱਪੜੇ ਨੂੰ ਹੇਠਾਂ ਤੋਂ ਉੱਪਰ ਜਾਂ ਉੱਪਰ ਤੋਂ ਹੇਠਾਂ ਤੱਕ ਨਾ ਸਾਫ਼ ਕਰੋ। ਅਜਿਹਾ ਕਰਨ ਨਾਲ ਸਕਰੀਨ ਵਿੱਚ ਨਮੀ ਆਉਣ ਦਾ ਖ਼ਤਰਾ ਰਹਿੰਦਾ ਹੈ। ਤੁਹਾਡੇ ਲਈ ਬਿਹਤਰ ਹੋਵੇਗਾ ਕਿ ਜੇਕਰ ਤੁਸੀਂ ਕੱਪੜੇ ਨੂੰ ਸਕਰੀਨ 'ਤੇ ਗੋਲ-ਗੋਲ ਘੁੰਮਾ ਕੇ ਸਾਫ਼ ਕਰੋ ਤਾਂ ਸਕਰੀਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ।


ਪੁਆਇੰਟ(Point) ਵਾਲੀਆਂ ਚੀਜ਼ਾਂ ਤੋਂ ਰੱਖੋ ਦੂਰ :


ਅਕਸਰ ਲੋਕੀ ਘਰ 'ਚ ਪਈਆਂ ਟੂਥਪਿਕਸ, ਪਿੰਨ ਵਰਗੀਆਂ ਨੁਕੀਲੀਆਂ ਚੀਜ਼ਾਂ ਦੀ ਵਰਤੋਂ ਕਰਕੇ ਸਮਾਰਟਫੋਨ ਦੀ ਗੰਦਗੀ ਨੂੰ ਸਾਫ ਕਰਦੇ ਹਨ। ਖਾਸ ਤੌਰ 'ਤੇ ਲੋਕ ਇਨ੍ਹਾਂ ਚੀਜ਼ਾਂ ਨੂੰ ਜੈਕ 'ਚ ਪਾਉਂਦੇ ਹਨ। ਪ੍ਰੰਤੂ ਅਜਿਹਾ ਕਰਨ ਨਾਲ ਸਮਾਰਟਫੋਨ ਖਰਾਬ ਜਾਂ ਪੂਰੀ ਤਰ੍ਹਾਂ ਖਰਾਬ ਹੋ ਸਕਦਾ ਹੈ, ਇਸ ਲਈ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।


liquid ਦੀ ਵਰਤੋਂ ਕਰਦੇ ਸਮੇਂ ਰੱਖੋ ਇਸ ਗੱਲ ਦਾ ਧਿਆਨ :


ਦੱਸ ਦੇਈਏ ਕਿ ਤੁਹਾਨੂੰ ਕਦੇ ਵੀ ਪਾਣੀ ਅਧਾਰਤ liquid ਕਲੀਨਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਸਕ੍ਰੀਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਤੁਹਾਡੇ ਸਮਾਰਟਫੋਨ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਸਕਦੇ ਹਨ। ਸਕਰੀਨ ਨੂੰ ਸਾਫ਼ ਕਰਨ ਲਈ ਕਦੇ ਵੀ ਹਾਰਡ ਕੈਮੀਕਲ ਅਤੇ ਪਾਣੀ ਦੀ ਵਰਤੋਂ ਨਾ ਕਰੋ, ਇਸ ਦੇ ਲਈ ਜੇਕਰ ਹੋ ਸਕੇ ਤਾਂ ਬਾਜ਼ਾਰ ਵਿੱਚ ਉਪਲਬਧ ਟੈਸਟ ਕੀਤੇ ਲਿਕਵਿਡ ਕਲੀਨਰ ਹੀ ਖਰੀਦੋ।


(ਮਨਪ੍ਰੀਤ ਰਾਓ)


 


 


 


 


 


 

Story You May Like