The Summer News
×
Monday, 20 May 2024

ਲੁਧਿਆਣਾ ਵਿਚ ਵਾਪਰਿਆ ਭਿਆਨਕ ਹਾਦਸਾ, 2 ਕਾਰਾਂ ਦੀ ਹੋਈ ਜਬਰਦਸਤ ਟੱਕਰ

ਲੁਧਿਆਣਾ  : ਲੁਧਿਆਣਾ ਗੁਰਦੇਵ ਨਗਰ ਵਿੱਚ ਵਾਪਰਿਆ ਭਿਆਨਕ ਹਾਦਸਾ 2 ਕਾਰਾਂ ਦੀ ਹੋਈ ਭਿਆਨਕ ਟੱਕਰ, ਇਕ ਕਾਰ ਪਲਟ ਕੇ ਖੰਭੇ ਨਾਲ ਟਕਰਾਈ, ਬਿਜਲੀ ਦਾ ਖੰਭਾ ਵੀ ਟੁੱਟਿਆ, ਵਾਪਰ ਸਕਦਾ ਸੀ ਕੋਈ ਭਿਆਨਕ ਹਾਦਸਾ, ਕਿਉਂਕਿ ਖੰਬੇ ਚੋ ਲੰਘ ਰਹੀਆਂ ਤਾਰਾਂ ਵਿਚ ਸੀ ਕਰੰਟ ।


ਲੁਧਿਆਣਾ ਦੇ ਗੁਰਦੇਵ ਨਗਰ ਵਿਚ 2 ਕਾਰਾਂ ਦੀ ਭਿਆਨਕ ਟੱਕਰ ਹੋਈ, ਜਿਸ ਵਿੱਚ ਇੱਕ ਕਾਰ ਬੁਰੀ ਤਰ੍ਹਾਂ ਟੁੱਟ ਗਈ ਅਤੇ ਦੂਸਰੀ ਪਲਟ ਕੇ ਖੰਭੇ ਵਿੱਚ ਟਕਰਾਈ। ਜਿਸ ਨਾਲ ਖੰਭਾਂ ਵੀ ਟੁੱਟ ਗਿਆ । ਜ਼ਿਕਰਯੋਗ ਹੈ ਕਿ ਖੰਬੇ ਵਿੱਚੋਂ ਲੰਘ ਰਿਹਾ ਹੈ ਘਰਾਂ ਵਿੱਚ ਕਰੰਟ ਸੀ ਪਰ ਗ਼ਨੀਮਤ ਰਹੀ ਕਿ ਕੰਮ-ਕਾਰ ਦੇ ਸਹਾਰੇ ਖੜਾਂ ਰਿਹਾ , ਜੇਕਰ ਬਿਜਲੀ ਵਾਲਾ ਸੂਬਾ ਦਿੱਲੀ ਜਾਂਦਾ ਤਾਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੀ। ਪਰ ਦੋਵੇਂ ਕਾਰਾਂ ਵਿਚ ਸਵਾਰ ਸਹੀ ਸਲਾਮਤ ਬਾਹਰ ਕਢ ਲਏ ਗਏ।


ਮੌਕੇ ਤੇ ਮੌਜੂਦ ਦੋਵੇਂ ਪਾਰਟੀਆਂ ਨੇ ਕਿਹਾ ਜੇ ਕਾਰਾਂ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰਿਆ । ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਉਹਨਾਂ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਨ ਰੋਡ ਦਾ ਕੰਮ ਜਲਦ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਕੌਮ ਧ੍ਰੋਹੀ ਉਥੇ ਹੀ ਦੂਜੀ ਪਾਰਟੀ ਨੇ ਕਿਹਾ ਕਿ ਕਾਰ ਨੇ ਤੇਜ਼ੀ ਨਾਲ ਟੱਕਰ ਮਾਰੀ ਜਿਸ ਨਾਲ ਦੂਸਰੀ ਕਾਰ ਪਲਟ ਗਈ । ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਪਰ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।


 


Story You May Like