The Summer News
×
Saturday, 11 May 2024

ਪੰਜਾਬ ਚ ਅਵਾਰਾ ਕੁੱਤਿਆਂ ਦਾ ਆਤੰਕ, 80 ਸਾਲਾ ਬਜ਼ੁਰਗ ਤੇ ਕੁੱਤਿਆਂ ਦੇ ਝੁੰਡ ਨੇ ਕੀਤਾ ਹਮਲਾ

ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਰਾਣੀਵਲਾਹ ਚ ਉਸ ਵੇਲੇ ਅਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ ਜਦੋਂ ਇੱਕ 80 ਸਾਲਾ ਬਜ਼ੁਰਗ ਉਪਰ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਜਿਸ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ। ਬਜ਼ੁਰਗ ਨੇ ਦੱਸਿਆ ਕਿ ਉਹ ਆੜਤ ਤੋਂ ਵਾਪਸ ਆਉਂਦੇ ਸਮੇਂ ਘਰ ਲਈ ਸਮਾਨ ਲੈ ਕੇ ਆ ਰਿਹਾ ਸੀ ਕਿ ਅਚਾਨਕ ਉਸਦੇ ਉੱਪਰ ਅਵਾਰਾ ਕੁੱਤਿਆਂ ਨੇ ਧਾਵਾ ਬੋਲ ਦਿੱਤਾ ਅਤੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ। ਜਿਸ ਤੋਂ ਬਾਅਦ ਇੱਕ ਨੌਜਵਾਨ ਨੇ ਆਣ ਕੇ ਉਹਨਾਂ ਨੂੰ ਅਵਾਰਾ ਕੁੱਤਿਆਂ ਤੋਂ ਬਚਾਇਆ। ਰਾਣੀ ਵਲਾ ਦੇ ਰਹਿਣ ਵਾਲੇ ਬਾਪੂ ਸਵਰਨ ਸਿੰਘ ਨੂੰ ਕੁੱਤਿਆਂ ਦੇ ਕੱਟਣ ਕਾਰਨ ਇਲਾਜ ਦੌਰਾਨ ਡਾਕਟਰ ਵੱਲੋਂ  25 ਦੇ ਕਰੀਬ ਟੰਕੇ ਲਗਾਏ ਗਏ। ਬਜ਼ੁਰਗ ਦੀ ਉਮਰ ਕਰੀਬ 80 ਸਾਲ ਹੈ ਜਿਸ ਤੋਂ ਬਾਅਦ ਬਜ਼ੁਰਗ ਵੱਲੋਂ ਸਰਕਾਰ ਪਾਸੋਂ ਅਵਾਰਾ ਕੁੱਤਿਆਂ ਦਾ ਹੱਲ ਕੱਢਣ ਦੀ ਅਪੀਲ ਕੀਤੀ ਜਾ ਰਹੀ ਹੈ।

Story You May Like