The Summer News
×
Monday, 20 May 2024

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵਰਚੂਅਲ ਇੰਟਰਵਿਊ 15 ਫਰਵਰੀ ਨੂੰ

ਪਟਿਆਲਾ, 14 ਫਰਵਰੀ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਆਈ.ਟੀ.ਐਮ ਸਕਿੱਲ ਅਕੈਡਮੀ ਫ਼ਾਰ ਅੇਕਸੀਸ ਬੈਂਕ ਦਾ ਪਲੇਸਮੈਂਟ ਕੈਂਪ ਮਿਤੀ 15-2-2024 (ਦਿਨ ਵੀਰਵਾਰ) ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਆਈ.ਟੀ.ਐਮ ਸਕਿੱਲ ਅਕੈਡਮੀ ਵੱਲੋਂ ਅੇਕਸੀਸ ਬੈਂਕ ਲਈ ਸੇਲਜ਼ ਅਫ਼ਸਰ ਦੀ ਅਸਾਮੀ ਦੀ ਆਨਲਾਈਨ ਇੰਟਰਵਿਊ ਲਈ ਜਾਵੇਗੀ। ਇਸ ਕੈਂਪ ਵਿਚ ਗ੍ਰੈਜੂਏਟ ਪਾਸ ਪ੍ਰਾਰਥੀ ਯੋਗ ਉਮੀਦਵਾਰ (ਲੜਕੇ ਅਤੇ ਲੜਕੀਆਂ) ਜਿਨ੍ਹਾਂ ਦੀ ਉਮਰ 18 ਸਾਲ ਤੋਂ 28 ਸਾਲ ਹੋਵੇ, ਉਹ ਵਰਚੂਅਲ ਲਿੰਕ https://meet.google.com/kew-gfqf-jzb  ਰਾਹੀ ਭਾਗ ਲੈ ਸਕਦੇ ਹਨ।


ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਨੂੰ ਇਸ ਆਨਲਾਈਨ/ਵਰਚੂਅਲ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਹੈਲਪ ਲਾਈਨ ਨੰਬਰ 9877610877 ’ਤੇ ਸੰਪਰਕ ਕਰ ਸਕਦੇ ਹਨ।
 

Story You May Like