The Summer News
×
Tuesday, 14 May 2024

ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ‘ਚ ਖੁੱਲ੍ਹੇ ਸਮਾਨ ਥੱਲੇ ਪਈਆਂ ਕਣਕ ਬੋਰੀਆਂ

ਮੋਗਾ : ਅੱਜ ਇੱਥੇ ਮੋਗਾ ਵਿੱਚ ਜਿੱਥੇ ਮੌਸਮ ਨੇ ਆਪਣੀ ਕਰਵਟ ਬਦਲਦਿਆਂ ਸਾਰੇ ਮੋਗਾ ‘ਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਅਤੇ ਇਸ ਬਰਫ ਦੇ ਆਉਣ ਨਾਲ ਜਿੱਥੇ ਮੰਡੀ ਵਿਚ ਬੈਠੇ ਕਿਸਾਨਾਂ ਦੇ ਸਾਹ ਸੁੱਕ ਸੁੱਕ ਗਏ ਉਥੇ ਪੰਜਾਬ ਸਰਕਾਰ ਅਤੇ ਮਾਰਕੀਟ ਕਮੇਟੀ ਮੋਗਾ ਵੱਲੋਂ ਕੀਤੇ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ ਜਦੋਂ ਅੱਜ ਦਾਣਾ ਮੰਡੀ ਮੋਗਾ ਦਾ ਦੌਰਾ ਕੀਤਾ ਦੀ ਚੈਕਿੰਗ ਸਰਕਾਰ ਵੱਲੋਂ ਖਰੀਦੀ ਕਣਕ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਹੈ ਅਤੇ ਨਾ ਹੀ ਕਿਸਾਨਾਂ ਦੀ ਕਣਕ ਢਕਣ ਨੂੰ ਕੋਈ ਤਰਪਾਲਾਂ ਵਗੈਰਾ ਦਿੱਤੀਆਂ ਗਈਆਂ ।


ਇਸ ਮੌਕੇ ਤੇ ਮੰਡੀ ‘ਚ ਕੰਮ ਕਰਨ ਵਾਲੇ ਆੜ੍ਹਤੀਏ ਹਿਤੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿ ਇਸ ਵਾਰ ਪੰਜਾਬ ਸਰਕਾਰ ਅਤੇ ਮਾਰਕੀਟ ਕਮੇਟੀ ਮੋਗਾ ਵੱਲੋਂ ਜੋ ਕਣਕ ਦੀ ਆਮਦ ਨੂੰ ਲੈ ਕੇ ਵੱਧ ਕੀਤੇ ਗਏ ਹਨ ਉਹ ਬਿਲਕੁਲ ਮਾੜੇ ਤੇ ਘਟੀਆ ਪ੍ਰਬੰਧ ਨੇ ਇੱਥੋਂ ਤੱਕ ਕਿ ਸਰਕਾਰ ਵੱਲੋਂ ਖਰੀਦੀ ਕਣਕ ਵੀ ਖੁੱਲ੍ਹੇ ਅਸਮਾਨ ਪਈ ਹੈ ਕੋਈ ਵੀ ਇੱਕ ਬੋਰੀ ਤੱਕ ਅਧਿਕਾਰੀਆਂ ਵੱਲੋਂ ਢਾਹ ਕੇ ਨਹੀਂ ਰੱਖੀ ਗਈ ਜੇਕਰ ਬਾਰਸ਼ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ।ਉਧਰ ਦੂਸਰੇ ਪਾਸੇ ਕਿਸਾਨਾਂ ਦੀ ਕਣਕ ਬਿਨਾਂ ਤਰਪਾਲਾਂ ਕਾਰਨ ਖੁੱਲ੍ਹੇ ਅਸਮਾਨ ਹੇਠ ਪਈ ਹੈ ਜੇਕਰ ਬਾਰਸ਼ ਆਉਂਦੀ ਹੈ ਤਾਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦੀ ਹੈ|


Story You May Like