The Summer News
×
Wednesday, 15 May 2024

ਰਾਏਕੋਟ ਦੇ ਨਾਮਧਾਰੀ ਸ਼ਹੀਦਾਂ’ ਦੀ ਯਾਦ ’ਚ ਕਰਵਾਇਆ ਸਮਾਗਮ

ਰਾਏਕੋਟ, 20 ਅਗਸਤ ।  ਆਜ਼ਾਦੀ ਦੇ ਪਰਵਾਨੇ ਤੇ ਗਊ ਰੱਖਿਅਕ ‘ਰਾਏਕੋਟ ਦੇ ਨਾਮਧਾਰੀ’ ਸ਼ਹੀਦ ਮੰਗਲ ਸਿੰਘ, ਮਸਤਾਨ ਸਿੰਘ ਅਤੇ ਗੁਰਮੁੱਖ ਸਿੰਘ ਦੀ ਯਾਦ ’ਚ ਸਾਲਾਨਾ ਸ਼ਹੀਦੀ ਸਮਾਗਮ ਸਥਾਨਕ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਸਥਿਤ ‘ਨਾਮਧਾਰੀ ਸ਼ਹੀਦੀ ਸਮਾਰਕ’ ’ਤੇ ਮੌਜੂਦ ਗੱਦੀ ਨਸ਼ੀਨ ਸਤਿਗੁਰੂ ਉਦੇ ਸਿੰਘ ਜੀ ਦੀ ਅਵਗਾਈ ਵਿਚ ਨਾਮਧਾਰੀ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਜਥੇਦਾਰ ਨਿਸ਼ਾਨ ਸਿੰਘ ਦਿੱਲੀ ਨੇ ਦੱਸਿਆ ਕਿ ਜਦੋਂ ਅੰਗਰੇਜ ਹਕੂਮਤ ਦਾ ਰਾਜ ਸਿੱਖਰ ’ਤੇ ਸੀ ਤਾਂ ਉਸ ਸਮੇਂ ਅੰਗਰੇਜਾਂ ਨੇ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਨਜ਼ਦੀਕ ਬੁੱਚੜਖਾਨਾ ਖੋਲ੍ਹ ਦਿੱਤਾ, ਜਿੱਥੋ ਪੰਛੀ ਮਾਸ-ਹੱਡੀਆਂ ਚੁੱਕ ਕੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਵਿੱਚ ਸੁਟ ਦਿੰਦੇ ਸਨ ਪਰ ਜਦੋਂ ਪਿੱਥੋ ਪਿੰਡ ਦੇ ਇਹ ਤਿੰਨ ਨਾਮਧਾਰੀ ਨੌਜਵਾਨ ਮੰਗਲ ਸਿੰਘ(28), ਮਸਤਾਨ ਸਿੰਘ(21) ਅਤੇ ਗੁਰਮੁਖ ਸਿੰਘ(30) ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਦਰਸ਼ਨਾਂ ਲਈ ਆਏ ਤਾਂ ਉਨ੍ਹਾਂ ਤੋਂ ਗੁਰੂ ਘਰ ਦੀ ਬੇਅਦਬੀ ਬਰਦਾਸਤ ਨਹੀਂ ਹੋਈ ਅਤੇ ਉਨ੍ਹਾਂ ਨੇ ਥੋੜੇ ਦਿਨ ਬਾਅਦ ਹੀ ਆਪਣੇ ਸਾਥੀਆ ਨਾਲ ਬੱਚੜਖਾਨੇ ’ਤੇ ਧਾਵਾ ਬੋਲ ਕੇ ਬੱਚੜਾ ਨੂੰ ਮਾਰ ਮੁਕਾਇਆ। ਜਿਸ ਤੋਂ ਭੜਕੀ ਅੰਗਰੇਜ ਹਕੂਮਤ ਨੇ ਇਨ੍ਹਾਂ ਨਾਮਧਾਰੀ ਸਿੰਘਾਂ ਨੂੰ ਗਿ੍ਰਫਤਾਰ ਕਰ ਲਿਆ ਅਤੇ 5 ਅਗਸਤ 1871 ੲੀਂ ਨੂੰ ਰਾਏਕੋਟ ਵਿਖੇ ਜਨਤਕ ਇਕੱਠ ’ਚ ਫਾਂਸੀ ’ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਸੀ। ਇਸ ਮੌਕੇ ਕਵੀਸਰ ਗੁਰਲਾਲ ਸਿੰਘ ਨੇ ਦੱਸਿਆ ਕੂਕਾ ਅੰਦਲੋਨ ਵੱਲੋਂ ਆਜ਼ਾਦੀ ਲਹਿਰ ’ਚ ਪਾਏ ਯੋਗਦਾਨ ਅਤੇ ਨਾਮਧਾਰੀ ਸਿੰਘਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਸਤਿਗੁਰੂ ਉਦੈ ਸਿੰਘ ਜੀ ਨੇ ਸ਼ਹੀਦ ਪਰਿਵਾਰ ਦੇ ਵਾਰਿਸਾਂ ਹਰਮਨਪ੍ਰੀਤ ਸਿੰਘ, ਕਰਮਜੀਤ ਸਿੰਘ ਜਗਸੀਰ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਤ ਹਰਪਾਲ ਦਾਸ, ਸੂਬਾ ਬਲਵਿੰਦਰ ਸਿੰਘ, ਸੇਵਕ ਕਰਤਾਰ ਸਿੰਘ, ਸੁਰਿੰਦਰ ਸਿੰਘ ਨਾਮਧਾਰੀ, ਸੂਬਾ ਹਰਭਜਨ ਸਿੰਘ, ਸੈਕਟਰੀ ਅਜੀਤ ਸਿੰਘ, ਚਰਨਜੀਤ ਸਿੰਘ ਤੇ ਲਖਵੀਰ ਸਿੰਘ ਬੱਦੋਵਾਲ ਆਦਿ ਮੌਜੂਦ ਸਨ।

ਆਜ਼ਾਦੀ ਦੇ ਪਰਵਾਨੇ ਤੇ ਗਊ ਰੱਖਿਅਕ ‘ਰਾਏਕੋਟ ਦੇ ਨਾਮਧਾਰੀ’ ਸ਼ਹੀਦ ਮੰਗਲ ਸਿੰਘ, ਮਸਤਾਨ ਸਿੰਘ ਅਤੇ ਗੁਰਮੁੱਖ ਸਿੰਘ ਦੀ ਯਾਦ ’ਚ ਸਾਲਾਨਾ ਸ਼ਹੀਦੀ ਸਮਾਗਮ ਸਥਾਨਕ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਸਥਿਤ ‘ਨਾਮਧਾਰੀ ਸ਼ਹੀਦੀ ਸਮਾਰਕ’ ’ਤੇ ਮੌਜੂਦ ਗੱਦੀ ਨਸ਼ੀਨ ਸਤਿਗੁਰੂ ਉਦੇ ਸਿੰਘ ਜੀ ਦੀ ਅਵਗਾਈ ਵਿਚ ਨਾਮਧਾਰੀ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ

Story You May Like