The Summer News
×
Monday, 20 May 2024

ਫਿਲੀਪੀਨਜ਼ 'ਚ ਵਾਪਰੀ ਭਿਆਨਕ ਘਟਨਾ : 250 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਲੱਗੀ ਅੱਗ, 31 ਲੋਕਾਂ ਦੀ ਮੌ.ਤ, ਕਈ ਲਾਪਤਾ

ਚੰਡੀਗੜ੍ਹ : ਫਿਲੀਪੀਨਜ਼ 'ਚ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਲਗਭਗ 250 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਫਿਲੀਪੀਨਜ਼ ਟਾਪੂਆਂ ਦੇ ਵਿਚਕਾਰ ਅਚਾਨਕ ਅੱਗ ਲੱਗ ਗਈ। ਮੀਡੀਆ ਸੂਤਰਾਂ ਮੁਤਾਬਕ ਇਸ ਹਾਦਸੇ 'ਚ 31 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਦੱਖਣੀ ਟਾਪੂ ਸੂਬੇ ਬਾਸਿਲਾਨ ਦੇ ਗਵਰਨਰ ਜਿਮ ਹਾਟਾਮਨ ਨੇ ਦੱਸਿਆ ਕਿ ਬਚਾਏ ਗਏ ਲੋਕਾਂ 'ਚੋਂ ਕਈਆਂ ਨੇ ਅੱਗ ਲੱਗਣ ਤੋਂ ਬਾਅਦ ਪਾਣੀ 'ਚੋਂ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਤੱਟ ਰੱਖਿਅਕ, ਜਲ ਸੈਨਾ, ਇਕ ਹੋਰ ਕਿਸ਼ਤੀ ਅਤੇ ਸਥਾਨਕ ਮਛੇਰਿਆਂ ਨੇ ਸਮੁੰਦਰ 'ਚੋਂ ਬਾਹਰ ਕੱਢਿਆ।


              Whats-App-Image-2023-03-31-at-6-58-08-PM


ਮਿਲੀ ਜਾਣਕਾਰੀ ਅਨੁਸਾਰ ਫੈਰੀ 'ਐਮਵੀ ਲੇਡੀ ਮੈਰੀ ਜੋਏ 3' 'ਤੇ ਸਵਾਰ ਜ਼ਿਆਦਾਤਰ ਲੋਕਾਂ ਨੂੰ ਰਾਤ ਭਰ ਦੀ ਕਾਰਵਾਈ ਦੌਰਾਨ ਬਚਾ ਲਿਆ ਗਿਆ।ਇਸੇ ਦੌਰਾਨ ਦੱਸ ਦੇਈਏ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਮਰਨ ਵਾਲਿਆਂ 'ਚ ਤਿੰਨ ਬੱਚੇ ਵੀ ਸ਼ਾਮਲ ਹਨ। ਹਾਦਸੇ 'ਚ ਜ਼ਖਮੀ ਹੋਏ ਯਾਤਰੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਡੁੱਬਣ ਕਾਰਨ ਮਰਨ ਵਾਲੇ ਜ਼ਿਆਦਾਤਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।


                      1111


ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਿਸ਼ਤੀ ਜ਼ੈਂਬੋਆਂਗਾ ਸ਼ਹਿਰ ਤੋਂ ਸੁਲੂ ਸੂਬੇ ਦੇ ਜੋਲੋ ਟਾਪੂ ਵੱਲ ਜਾ ਰਹੀ ਸੀ, ਜਦੋਂ ਇਸ ਨੂੰ ਅਚਾਨਕ ਅੱਗ ਲੱਗ ਗਈ। ਸਮੁੰਦਰੀ ਦੁਰਘਟਨਾਵਾਂ ਫਿਲੀਪੀਨਜ਼ ਦੇ ਦੀਪ ਸਮੂਹ ਵਿੱਚ, ਖਾਸ ਤੌਰ 'ਤੇ ਦੂਰ-ਦੁਰਾਡੇ ਦੇ ਪ੍ਰਾਂਤਾਂ ਵਿੱਚ, ਅਕਸਰ ਤੂਫਾਨਾਂ, ਟੁੱਟੀਆਂ ਕਿਸ਼ਤੀਆਂ, ਅਤੇ ਸੁਰੱਖਿਆ ਨਿਯਮਾਂ ਦੀ ਢਿੱਲ-ਮੱਠ ਦੇ ਕਾਰਨ ਆਮ ਹਨ।


            Whats-App-Image-2023-03-31-at-6-58-17-PM



(ਮਨਪ੍ਰੀਤ ਕੌਰ)

Story You May Like