The Summer News
×
Saturday, 18 May 2024

ਪੰਜਾਬ 'ਚ ਵੱਡੀ ਘ.ਟਨਾ ਤੋਂ ਬਾਅਦ ਹਾਈ ਅਲਰਟ ਜਾਰੀ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ: ਤਰਨਤਾਰ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਚੌਕ 'ਤੇ ਸਥਿਤ ਇੱਕ ਗੰਨ ਹਾਊਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਇਸ ਦੌਰਾਨ ਅਣਪਛਾਤੇ ਚੋਰਾਂ ਵੱਲੋਂ 12 ਹਥਿਆਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਹਾਈ ਅਲਰਟ ਜਾਰੀ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਚੋਰ ਅੰਮਿ੍ਤਸਰ ਦੇ ਬਾਈਪਾਸ ਚੌਕ 'ਤੇ ਸਥਿਤ ਮੀਟ ਗੰਨ ਹਾਊਸ 'ਚ ਨਾਲ ਲੱਗਦੀਆਂ ਦੁਕਾਨਾਂ ਰਾਹੀਂ ਦਾਖ਼ਲ ਹੋਏ ਅਤੇ ਅੰਦਰੋਂ 16 ਰਾਈਫ਼ਲਾਂ, 5 ਰਿਵਾਲਵਰ, ਇੱਕ ਪਿਸਤੌਲ ਅਤੇ 3 ਦਰਜਨ ਤੋਂ ਵੱਧ ਕਾਰਤੂਸ ਚੋਰੀ ਕਰ ਲਏ |


ਦੁਕਾਨ ਤੋਂ ਬਾਹਰ ਨਿਕਲਣ ਸਮੇਂ ਚੋਰ ਆਪਣੇ ਨਾਲ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਲੈ ਗਏ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਗੰਨ ਹਾਊਸ ਦੇ ਮਾਲਕ ਨੇ ਅੱਜ ਬਾਅਦ ਦੁਪਹਿਰ ਗੰਨ ਹਾਊਸ ਖੋਲ੍ਹਿਆ। ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Story You May Like