The Summer News
×
Friday, 03 May 2024

ਸੁਭਾਸ਼ ਨਗਰ ਸਕੂਲ ਦੀ ਅਮਨਦੀਪ ਨੇ ਦਸਵੀਂ ਦੇ ਨਤੀਜੇ ਚੋਂ ਕੀਤਾ ਪਹਿਲਾ ਸਥਾਨ ਪ੍ਰਾਪਤ

ਹਲਕਾ ਵਿਧਾਇਕ ਗਰੇਵਾਲ ਨੇ ਕੀਤੀ ਹੌਸਲਾ ਹਫਜਾਈ, ਕਰਵਾਇਆ ਮੂੰਹ ਮਿੱਠਾ


ਲੁਧਿਆਣਾ:19 ਅਪ੍ਰੈਲ (ਦਲਜੀਤ ਵਿੱਕੀ):  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਵੀਰਵਾਰ ਨੂੰ ਐਲਾਨੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੀਆਂ ਧੀਆਂ ਨੇ ਬਾਜੀ ਮਾਰੀ ।ਸੁਭਾਸ਼ ਨਗਰ ਸਕੂਲ ਦੀ ਅਮਨਦੀਪ ਕੌਰ ਜੋ ਕਿ ਇੱਕ ਸਧਾਰਨ ਪਰਿਵਾਰ ਤੋਂ ਜਿਸ ਦੇ ਪਿਤਾ ਆਟੋ ਰਿਕਸ਼ਾ ਚਾਲਕ ਹਨ ਨੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਕੁੱਲ 650 ਅੰਕਾਂ ਵਿੱਚੋਂ 6 28 ਅੰਕ ਪ੍ਰਾਪਤ ਕੀਤੇ ।ਇਸ ਖੁਸ਼ੀ ਦੀ ਖਬਰ ਮਿਲਦੇ ਆਂ ਮਾਨ ਮਹਿਸੂਸ ਕਰਦੇ ਆਂ ਵਿਧਾਇਕ ਗਰੇਵਾਲ ਵਿਸ਼ੇਸ਼ ਤੌਰ ਤੇ ਸਰਕਾਰੀ ਸਕੂਲ ਸੁਭਾਸ਼ ਨਗਰ ਵਿਖੇ ਪਹੁੰਚੇ ਅਤੇ ਅਮਨਦੀਪ ਕੌਰ ਦੀ ਹੌਸਲਾ ਅਫਜਾਈ ਕਰਦਿਆਂ ਮੂੰਹ ਮਿੱਠਾ ਕਰਵਾ ਵਧਾਈਆਂ ਦਿੱਤੀਆਂ ।


ਇਸ ਮੌਕੇ ਤੇ ਸਕੂਲ ਸਟਾਫ ਦਾ ਧੰਨਵਾਦ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਤੇ ਸਕੂਲ ਵਿੱਚੋਂ ਚੰਗਾ ਮੁਕਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੀ ਰੂਪਰੇਖਾ ਨੂੰ ਬਦਲਿਆ ਜਾ ਰਿਹਾ ਸਰਕਾਰੀ ਸਕੂਲਾਂ ਅੰਦਰ ਪ੍ਰਾਈਵੇਟ ਸਕੂਲਾਂ ਦੀ ਤਰਜ ਤੇ ਪੜ੍ਹਾਈ ਅਤੇ ਹੋਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਤੇ ਸਕੂਲ ਸਟਾਫ ਵੱਲੋਂ ਵਿਧਾਇਕ ਗਰੇਵਾਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਤੇਜਵਿੰਦਰ ਕੌਰ , ਵਾਈਸ ਪ੍ਰਿੰਸੀਪਲ ਯਸ਼ਪਾਲ ਜੀ ਮੈਡਮ ਇੰਦਰਜੀਤ ਕੌਰ , ਗੱਗੀ ਸ਼ਰਮਾ , ਰਵਿੰਦਰ ਸਿੰਘ ਰਾਜੂ ਆਦਿ ਸ਼ਾਮਿਲ ਹੋਏ ।

Story You May Like