The Summer News
×
Thursday, 16 May 2024

ਬਲਤੇਜ ਪੰਨੂ ਨੇ ਜਾਰੀ ਕੀਤਾ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਕੋਰਸਾਂ ਦਾ ਪ੍ਰਾਸਪੈਕਟ

ਪਟਿਆਲਾ, 17 ਜੂਨ: ਸਰਕਾਰੀ ਮਹਿੰਦਰਾ ਕਾਲਜ ਦਾ ਸੈਸ਼ਨ 2023-24 ਲਈ ਰੈਗੂਲਰ ਕੋਰਸਾਂ ਦਾ ਪ੍ਰਾਸਪੈਕਸ, ਅੱਜ ਡਾਇਰੈਕਟਰ, ਮੀਡੀਆ ਰਿਲੇਸ਼ਨਜ਼, ਮੁੱਖ ਮੰਤਰੀ ਪੰਜਾਬ ਬਲਤੇਜ ਪੰਨੂ ਨੇ ਜਾਰੀ ਕੀਤਾ। ਇਸ ਮੌਕੇ ਬਲਤੇਜ ਪੰਨੂ ਨੇ ਸਰਕਾਰੀ ਮਹਿੰਦਰਾ ਕਾਲਜ ਨੂੰ ਦੇਸ਼ ਦੀ ਇੱਕ ਸ਼ਾਨਦਾਰ ਵਿੱਦਿਅਕ ਸੰਸਥਾ ਦੱਸਦਿਆਂ ਅਤੇ ਇਸ ਵੱਲੋਂ ਉੱਚ-ਸਿੱਖਿਆ ਦੇ ਪ੍ਰਸਾਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਆਪਣੀ ਵਚਨਬੱਧਤਾ ਨਿਭਾ ਰਹੇ ਹਨ।


IMG-20230617-WA0082


ਬਲਤੇਜ ਪੰਨੂ ਨੇ ਕਾਲਜ ਕੈਂਪਸ ਅੰਦਰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੀ ਲਗਾਏ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਕਾਲਜ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਦੱਸਿਆ ਕਿ ਪ੍ਰਾਸਪੈਕਟਸ ਵਿੱਚ ਵਿੱਦਿਅਕ ਗਤੀਵਿਧੀਆਂ, ਦਾਖਲਾ ਪ੍ਰੀਕਿਰਿਆ, ਫੀਸਾਂ, ਵਜ਼ੀਫੇ, ਮੈਡਲ ਆਦਿ ਸੰਬੰਧੀ ਮੁਕੰਮਲ ਵੇਰਵੇ ਦਿੱਤੇ ਗਏ ਹਨ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਪ੍ਰਾਸਪੈਕਟਸ ਕਾਲਜ ਦੀ ਵੈੱਬਸਾਈਟ ਤੇ ਵੀ ਉਪਲੱਬਧ ਹੈ।


ਕਾਲਜ ਪ੍ਰਿੰਸੀਪਲ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖਲਿਆਂ ਲਈ ਵਿਦਿਆਰਥੀਆਂ ਦੇ ਉਤਸ਼ਾਹ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ ਅਤੇ ਉਹਨਾਂ ਦੀ ਸਹੂਲਤ ਲਈ ਕਾਲਜ ਵਿੱਚ ਚੱਲ ਰਹੇ ਦਾਖਲਾ ਹੈਲਪਡੈਸਕ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਚਰਚਾ ਵੀ ਕੀਤੀ। ਇਸ ਸਮੇਂ ਕਾਲਜ ਕੌਂਸਲ ਦੇ ਮੈਂਬਰਜ਼ ਪ੍ਰੋ. ਕੰਵਲਜੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਅੰਬਿਕਾ ਬੇਰੀ, ਪ੍ਰੋ. ਰੋਮੀ ਗਰਗ, ਪ੍ਰੋ. ਰਚਨਾ ਭਾਰਦਵਾਜ, ਪ੍ਰੋ. ਬਲਜਿੰਦਰ ਸਿੰਘ ਅਤੇ ਪ੍ਰਾਸਪੈਕਟਸ ਕਮੇਟੀ ਮੈਂਬਰਜ਼ ਸਮੇਤ ਕੁੰਦਨ ਗੋਗੀਆ ਵੀ ਮੌਜੂਦ ਸਨ।

Story You May Like