The Summer News
×
Friday, 10 May 2024

ਭਾਸ਼ਾ ਵਿਭਾਗ ਵੱਲੋਂ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂ-ਉਤਸਵ ਨੂੰ ਸਮਰਪਿਤ ‘ਭਾਸ਼ਾ ਸਿੱਖੋ ਪ੍ਰੋਗਰਾਮ’

ਗੁਰਦਾਸਪੁਰ, 5 ਅਗਸਤ – ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂ-ਉਤਸਵ ਨੂੰ ਸਮਰਪਿਤ ਪੰਜਾਬ ਤੇ ਆਂਧਰਾ ਪ੍ਰਦੇਸ ਦੇ ਸੂਬਿਆਂ ਦੀ ਮਾਤ ਭਾਸ਼ਾ ਪੰਜਾਬੀ ਤੇ ਤੇਲਗੂ ਨਾਲ ਸੰਬੰਧਿਤ ‘ਭਾਸ਼ਾ ਸਿੱਖੋ ਪ੍ਰੋਗਰਾਮ’ ਅਧੀਨ ਸੌ ਵਾਕ ਸਿਖਾਉਣ ਦੇ ਮਨੋਰਥ ਨਾਲ ਡਿਪਟੀ ਕਮਿਸ਼ਨਰ, ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਤੇ ਅੰਮ੍ਰਿਤਸਰ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਬਲਾਕਾਂ ਦੇ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.), ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਸੁਯੋਗ ਅਗਵਾਈ ਕੀਤੀ ਗਈ, ਜਿਸ ਵਿੱਚ ਜ਼ਿਲ਼੍ਹੇ ਦੇ 5 ਬਲਾਕਾਂ ਦੇ ਵਿਦਿਆਰਥੀਆਂ ਨੇ ਭਾਗੀਦਾਰੀ ਕੀਤੀ। ਸ੍ਰ. ਰਜਿੰਦਰ ਸਿੰਘ ਹੁੰਦਲ, ਜੇਲ੍ਹ ਸੁਪਰਡੈਂਟ, ਗੁਰਦਾਸਪੁਰ ਨੇ ਇਹਨਾਂ ਮੁਕਾਬਲਿਆਂ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਦੋਂ ਕਿ ਹਰਪਾਲ ਸਿੰਘ ਸੰਧਾਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਹਨਾਂ ਮੁਕਾਬਲਿਆਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।


ਇਹਨਾਂ ਮੁਕਾਬਲਿਆਂ ਵਿੱਚ ਬਲਾਕ ਧਾਰੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੰਬਲੀ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ, ਅੰਕਿਤਾ, ਵਿਸ਼ਾਖਾ ਨੇ ਗਾਈਡ ਅਧਿਆਪਕਾ ਸਰਿਤਾ ਦੇਵੀ ਦੀ ਅਗਵਾਈ ਹੇਠ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਕਾਹਨੂੰਵਾਨ-2 ਬਲਾਕ ਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੋਟ ਧੰਦਲ ਦੀਆਂ ਵਿਦਿਆਰਥਣਾਂ ਸੁਖਮਨਦੀਪ ਕੌਰ, ਅਮਨਦੀਪ ਕੌਰ, ਮਨਜੋਤ ਕੌਰ ਨੇ ਆਪਣੀ ਗਾਈਡ ਅਧਿਆਪਕਾ ਹਰਜਿੰਦਰ ਕੌਰ ਅਤੇ ਬਲਾਕ ਦੀਨਾਨਗਰ-2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਹੋਵਾਲ ਦੀਆਂ ਵਿਅਿਾਰਥਣਾਂ ਦੀਪਿਕਾ, ਮੁਸਕਾਨ, ਅਰਸ਼ਦੀਪ ਨੇ ਗਾਈਡ ਅਧਿਆਪਕਾ ਸ਼ੈਲਜਾ ਕੁਮਾਰੀ ਦੀ ਅਗਵਾਈ ਹੇਠ ਦੂਸਰਾ ਸਥਾਨ ਪ੍ਰਾਪਤ ਕੀਤਾ। ਸਰਕਾਰੀ [ਕੰ] ਸ.ਸ.ਸ. ਕੈਂਪ ਬਟਾਲਾ ਦੀਆਂ ਵਿਦਿਆਰਥਣਾਂ ਵੀਨੂ, ਸ਼ਿਵਾਨੀ, ਪਲਪ੍ਰੀਤ ਨੇ ਗਾਈਡ ਅਧਿਆਪਕਾ ਨੀਟਾ ਭਾਟੀਆ ਦੀ ਅਗਵਾਈ ਹੇਠ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਬਲਾਕ ਦੀਨਾਨਗਰ-2 ਦੇ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਖ਼ੁਸ਼ੀ, ਸ਼ੀਤਲ ਤੇ ਭੂਮਿਕਾ ਨੇ ਗਾਈਡ ਅਧਿਆਪਕ ਜ਼ਿਲ੍ਹਾ ਮੈਂਟਰ ਗੁਰਦਾਸਪੁਰ ਸਟੇਟ ਐਵਾਰਡੀ ਸੁਰਿੰਦਰ ਮੋੋਹਣ ਦੀ ਅਗਵਾਈ ਹੇਠ ਚੌਥਾ ਸਥਾਨ ਪ੍ਰਾਪਤ ਕੀਤਾ। ਸਮਾਰੋਹ ਦੀ ਜੱਜਮੈਂਟ ਤੇ ਸੰਚਾਲਨ ਰਜਵੰਤ ਕੌਰ ਮਾੜੀ ਬੁੱਚਿਆਂ ਅਤੇ ਲੈਕਚਰਾਰ ਅਮਰਜੀਤ ਸਿੰਘ ਪੁਰੇਵਾਲ ਵੱਲੋਂ ਕੀਤਾ ਗਿਆ।


Story You May Like