The Summer News
×
Monday, 20 May 2024

ਸ੍ਰੀ ਮੁਕਤਸਰ ਸਾਹਿਬ ਪਹੁੰਚੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਹਲਕਾ ਮਲੋਟ ਦੇ ਪਿੰਡਾਂ ਨੂੰ ਵੰਡੀਆਂ ਪਾਣੀ ਦੀਆਂ ਟੈਂਕੀਆਂ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਹਲਕਾ ਮਲੋਟ ਦੇ ਪਿੰਡਾਂ ਲਈ ਪਾਣੀ ਵਾਲੀਆਂ ਟੈਂਕੀਆਂ ਦੀ ਵੰਡ ਕੀਤੀ। ਇਸ ਦੌਰਾਨ ਉਹਨਾਂ ਮਣੀਪੁਰ ਘਟਨਾ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਅਸੀਂ ਅਜਿਹੀ ਘਿਨਾਉਣੀ ਘਟਨਾ ਨੂੰ ਵੀ ਰਾਜਨੀਤਿਕ ਰੰਗ ਦੇ ਰਹੇ ਹਾਂ।

 

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅੱਜ਼ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਹਲਕਾ ਮਲੋਟ ਦੇ ਪਿੰਡਾਂ ਨੂੰ ਪਾਣੀ ਦੀਆਂ ਟੈਂਕੀਆਂ ਦੀ ਵੰਡ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪਿੰਡਾਂ ਵਿਚ ਪਹਿਲ ਦੇ ਅਧਾਰ ਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਦੇ ਕਾਰਜ ਚੱਲ ਰਹੇ ਹਨ ਅਤੇ ਭੱਵਿਖ ਵਿਚ ਵੀ ਇਹ ਜਾਰੀ ਰਹਿਣਗੇ। ਮਣੀਪੁਰ ਘਟਨਾ ਸਬੰਧੀ ਪੁੱਛੇ ਜਾਣ ਤੇ ਡਾਕਟਰ ਬਲਜੀਤ ਕੌਰ ਨੇ ਇਸ ਘਟਨਾ ਦੀ ਨਿੰਦਾ ਕਰਦਿਆ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਮਹਿਲਾ ਆਗੂ ਸਮ੍ਰਿ੍ਰਤੀ ਇਰਾਨੀ ਨੂੰ ਨਿਸ਼ਾਨੇ ਤੇ ਲਿਆ। ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮਣੀਪੁਰ ਘਟਨਾ ਸਬੰਧੀ ਲੰਮੇ ਸਮੇਂ ਬਾਅਦ ਪ੍ਰਧਾਨ ਮੰਤਰੀ ਦੇ ਕੁਮੈਟਸ ਆਉਣੇ ਅਤੇ ਉਹ ਕੁਮੈਟਸ ਵਿਚ ਉਹਨਾਂ ਰਾਜਾਂ ਨੂੰ ਨਿਸ਼ਾਨਾ ਬਣਾਉਣਾ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੇੈ, ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਸ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਅਸੀਂ ਅਜਿਹੀ ਘਿਨਾਉਣੀ ਘਟਨਾ ਤੇ ਵੀ ਰਾਜਨੀਤੀ ਕਰ ਰਹੇ ਹਾਂ। ਭਾਜਪਾ ਆਗੂ ਸਮ੍ਰਿਤੀ ਇਰਾਨੀ ਬਾਰੇ ਉਹਨਾਂ ਕਿਹਾ ਇਸ ਘਟਨਾ ਸਬੰਧੀ ਉਹਨਾਂ ਨੂੰ ਪਹਿਲਾ ਸਾਹਮਣੇ ਆਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਔਰਤਾਂ ਦੇ ਜੁਲਮ ਦੇ ਮਾਮਲਿਆਂ ਤੇ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।

 

ਇਸ ਤੋਂ ਇਲਾਵਾ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਵਿਚ ਸਮਾਜਿਕ ਸੁਰੱਖਿਆ ਅਤੇ ਔਰਤਾਂ ਦੇ ਲਈ ਵਿਭਾਗ ਵੱਲੋਂ ਵੱਖ ਵੱਖ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਲਈ ਵੱਖ ਵੱਖ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਔਰਤਾਂ ਨੂੰ ਨੌਕਰੀ ਦੇ ਨਾਮ ਤੇ ਬਾਹਰ ਭੇਜ਼ ਕੇ ਉਹਨਾਂ ਦੇ ਜਿਨਸੀ ਸੋਸ਼ਣ ਦੇ ਜਿੰਮੇਵਾਰ ਟਰੈਵਲ ਏਜੰਟਾਂ ਤੇ ਨਕੇਲ ਕਂਸਣ ਸਬੰਧੀ ਵਿਭਾਗ ਵੱਲੋਂ ਜਲਦੀ ਹੀ ਨਵੀਂ ਪਾਲਸੀ ਜਲਦ ਲਿਆਂਦੀ ਜਾ ਰਹੀ ਹੈ।

Story You May Like