The Summer News
×
Monday, 20 May 2024

ਭਾਰਤੀ ਹਵਾਈ ਸੈਨਾ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ-ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 29 ਜੁਲਾਈ : ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰ ਵਾਯੂ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਹਵਾਈ ਸੈਨਾ ਵੱਲੋਂ ਭਰਤੀ ਚਾਲੂ ਹੋ ਚੁੱਕੀ ਹੈ। ਇਸ ਭਰਤੀ ਮੁਹਿੰਮ ਅਧੀਨ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾ ਨੂੰ ਮੌਕਾ ਦਿੱਤਾ ਜਾਵੇਗਾ।

ਡਾ. ਰੂਹੀ ਦੁੱਗ  ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ  ਦੱਸਿਆ ਕਿ ਇਸ ਭਰਤੀ ਲਈ 13 ਅਕਤੂਬਰ 2023 ਨੂੰ ਆਨ-ਲਾਇਨ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ। ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਪ੍ਰਾਰਥੀ 17 ਅਗਸਤ 2023 ਤੱਕ ਆਨਲਾਈਨ ਵੈਬਸਾਈਟ https://agnipathvayu.cdac.in  ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਨੂੰ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 27 ਜੂਨ 2003 ਤੋਂ 27 ਦਸੰਬਰ 2006 ਵਿਚਕਾਰ ਹੋਣੀ ਚਾਹੀਦੀ ਹੈ ਅਤੇ ਨੌਜਵਾਨਾਂ ਨੇ 12 ਵੀਂ ਜਮਾਤ ਵਿੱਚੋਂ 50 ਫੀਸਦੀ ਅੰਕਾਂ ਨਾਲ ਜਾਂ ਤਿੰਨ ਸਾਲਾ ਡਿਪਲੋਮਾ ਜਾਂ 2 ਸਾਲਾਂ ਵੋਕੇਸ਼ਨਲ ਕੋਰਸ ਦਾ 50 ਫੀਸਦੀ ਅੰਕਾਂ ਨਾਲ ਪਾਸ ਕੀਤਾ ਹੋਣਾ ਲਾਜ਼ਮੀ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਇਸ ਭਰਤੀ ਵਿੱਚ ਕੁਆਰੇ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਵੈਬਸਾਇਟ                https://agnipathvayu.cdac.in       ਤੇ ਵਿਜਿਟ ਵੀ ਕੀਤਾ ਜਾ ਸਕਦਾ ਹੈ।

Story You May Like