The Summer News
×
Monday, 20 May 2024

ਪੰਜਾਬ ਸਰਕਾਰ ਵੱਲੋਂ ਯੁਵਕਾਂ ਦੀ ਫਿਜ਼ੀਕਲ ਅਤੇ ਲਿਖਤੀ ਪੇਪਰ ਦੀ ਕਰਵਾਈ ਜਾਵੇਗੀ ਮੁਫਤ ਤਿਆਰੀ

ਸ੍ਰੀ ਮੁਕਤਸਰ ਸਾਹਿਬ 14 ਜੁਲਾਈ, ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ ਆਨਰੇਰੀ ਕੈਪਟਨ ( ਰਿਟਾਟਿਡ ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ  ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜਿਲਕਾ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਜੋ ਯੁਵਕ ਸੀ.ਆਰ.ਪੀ.ਐਫ਼., ਬੀ.ਐਸ.ਐਫ਼., ਨੇਵੀ, ਏਅਰ ਫੋਰਸ (ਸੀ.ਏ.ਪੀ.ਐਫ਼) ਅਤੇ ਪੰਜਾਬ ਪੁਲਿਸ ਫੋਰਸ ਆਦਿ ਵਿੱਚ ਭਰਤੀ ਹੋਣਾ ਚਾਹੁੰਦੇ ਹਨ ।


ਉਨ੍ਹਾਂ ਯੁਵਕਾਂ ਨੂੰ ਫਿ਼ਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਬਿਲਕੁੱਲ ਮੁਫ਼ਤ ਕਰਵਾਈ ਜਾਵੇਗੀ ।ਯੁਵਕ ਸਵੇਰੇ 07. 30 ਵਜ੍ਹੇ ਤੋਂ 1100 ਵਜ੍ਹੇ ਤੱਕ ( ਸੋਮਵਾਰ ਤੋਂ ਸ਼ੁੱਕਰਵਾਰ ਤੱਕ ) ਸੀ-ਪਾਈਟ ਕੈਪ, ਹਕੂਮਤ ਸਿੰਘ ਵਾਲਾ  ( ਫਿਰੋਜ਼ਪੁਰ ) ਵਿਖੇ  ਆਨ ਲਾਈਨ ਰਿਜਸਟਰੇਸ਼ਨ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ , ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਜ਼ੋ ਯੁਵਕ 10+2 ਪਾਸ ਹਨ ਉਹ 10+2 ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ,  ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ , ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ , ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ  ਪਹੁੰਚ ਸਕਦੇ ਹਨ।


ਟ੍ਰੇਨਿੰਗ ਅਫ਼ਸਰ ਅਨੁਸਾਰ  ਯੁਵਕ ਦੀ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ , ਪੈਰਾ ਮਿਲਟਰੀ ਫੋਰਸਾਂ / ਪੰਜਾਬ ਪੁਲਿਸ ਲਈ ਛਾਤੀ ਬਿਨ੍ਹਾਂ ਫੁਲਾ ਕੇ 80 ਸੈਂਟੀਮੀਟਰ ਤੇ ਫੁਲਾ ਕੇ 85 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ ।


ਯੁਵਕਾਂ ਨੂੰ ਸਰਕਾਰ ਵੱਲੋਂ ਵਜ਼ੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400/-ਰੁ: ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ ।


ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ ।


ਵਧੇਰੇ ਜਾਣਕਾਰੀ ਲਈ  ਯੁਵਕ ਮੋਬਾਇਲ ਨੰ. 99153-08981, 83601-63527 , 78891-75575 ਅਤੇ 94639-03533 ਤੇ ਸੰਪਰਕ ਕਰ ਸਕਦੇ ਹਨ।

Story You May Like