The Summer News
×
Monday, 20 May 2024

ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੀਆਂ ਵੱਖ-ਵੱਖ ਸੇਮ ਨਾਲਿਆਂ ਦਾ ਲਿਆ ਜਾਇਜਾ

ਸ੍ਰੀ ਮੁਕਤਸਰ ਸਾਹਿਬ, 15  ਜੁਲਾਈ | ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਬਰਕੰਦੀ, ਭੁੱਲਰ, ਮਹਿਰਾਜਵਾਲਾ,ਧਿਗਾਣਾ, ਮਿੱਡਾ, ਪੱਕੀ ਟਿੱਬੀ, ਆਲਮਵਾਲਾ , ਈਨਾ ਖੇੜਾ, ਲਖਮੀਰੇਆਣਾ, ਲੱਕੜਵਾਲਾ ਅਤੇ ਤਰਖਾਣਵਾਲਾ ਪਿੰਡਾਂ ਵਿੱਚੋ ਦੀ  ਗੁਜਰਦੀਆਂ ਸੇਮ ਨਾਲਿਆ   ਦਾ ਦੌਰਾ ਕਰਕੇ ਜਾਇਜ਼ਾ ਲਿਆ।


ਉਹਨਾਂ ਸਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹਨਾਂ ਸੇਮ ਨਾਲਿਆਂ ਦੀ ਸਫਾਈ ਦਾ ਕੰਮ ਰਹਿ ਗਿਆ ਹੈ, ਉਹਨਾਂ ਸੇਮ ਨਾਲਿਆਂ ਦੀ ਸਫਾਈ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਚੱਲ ਰਹੇ ਬਰਸਾਤੀ ਮੌਸਮ ਦੌਰਾਨ ਪਾਣੀ ਦੇ ਨਿਕਾਸੀ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।


ਉਨ੍ਹਾਂ ਨੇ ਕਿਹਾ ਵਿਭਾਗ ਦੀਆਂ ਸਾਰੀਆਂ ਟੀਮਾਂ ਨੂੰ 24 ਘੰਟੇ ਚੌਕਸੀ ਰੱਖਣ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਪੰਚਾਇਤੀ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬਰਸਾਤੀ ਮੌਸਮ ਦੌਰਾਨ ਮੀਂਹ ਦਾ ਪਾਣੀ  ਪਿੰਡਾਂ ਦੇ  ਛੱਪੜਾਂ ਵਿੱਚ ਇਕੱਠਾ ਹੋ ਸਕੇ।


ਉਹਨਾਂ ਪਿੰਡਾਂ ਦੇ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸੇਮ ਨਾਲਿਆਂ ਅਤੇ ਛੱਪੜਾਂ ਦੀ ਸਫਾਈ ਸਬੰਧੀ ਜਿ਼ਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। 

Story You May Like