The Summer News
×
Monday, 20 May 2024

ਮਿਆਦ ਖਤਮ ਹੋ ਚੁੱਕੇ ਆਈਲੈਟਸ ਸੈਂਟਰ, ਕੰਸਲਟੈਂਸੀ ਅਤੇ ਟਿਕਟਿੰਗ ਦਾ ਕੰਮ ਕਰਨ ਵਾਲੇ ਏਜੰਟ ਆਪਣੇ ਲਾਇਸੰਸ 28 ਜੁਲਾਈ ਤੱਕ ਕਰਵਾਉਣ ਰਿਨਿਊ

ਸ੍ਰੀ ਮੁਕਤਸਰ ਸਾਹਿਬ  21 ਜੁਲਾਈ| ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਵਧੀਕ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਜਿਹਨਾਂ ਆਈਲੈਟਸ ਸੈਂਟਰਾਂ, ਕੰਸਲਟੈਂਸੀ ਅਤੇ ਟਿਕਟਿੰਗ ਦਾ ਕੰਮ ਕਰਨ ਵਾਲੇ ਏਜੰਟਾਂ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਤਹਿਤ ਜਿ਼ਲ੍ਹਾ ਮੈਜਿਸਟਰੇਟ ਦਫਤਰ ਵਲੋਂ ਪੰਜ ਸਾਲ ਲਈ ਲਾਇਸੰਸ ਜਾਰੀ ਕੀਤੇ ਗਏ ਸਨ।  


ਵਧੀਕ ਜਿ਼ਲ੍ਹਾ ਮੈਜਿਸਟਰੇਟ ਅਨੁਸਾਰ ਲਾਇਸੰਸ ਦੀ ਮਿਆਦ ਖਤਮ ਹੋਣ ਤੋਂ 2 ਮਹੀਨੇ ਤੋਂ ਪਹਿਲਾਂ-ਪਹਿਲਾਂ ਇਸ ਲਾਇਸੰਸ ਨੂੰ ਨਵੀਨ ਲਈ ਜਿ਼ਲ੍ਹਾ ਮੈਜਿਸਟਰੇਟ ਦਫਤਰ ਵਿੱਚ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਜਰੂਰੀ ਹੁੰਦੇ ਹਨ, ਪਰੰਤੂ ਕੁਝ  ਆਈਲੈਟਸ, ਕੰਸਲਟੈਂਸੀ ਅਤੇ ਟਿਕਟਿੰਗ ਦਾ ਕੰਮ ਕਰਨ ਵਾਲੇ ਏਜੰਟਾਂ ਵਲੋਂ ਲਾਇਸੰਸ ਦੀ ਮਿਆਦ ਗੁਜਰਨ ਦੇ ਬਾਵਜੂਦ ਵੀ ਨਾ ਤਾਂ ਇਹ ਲਾਇਸੰਸ ਨਵੀਨ ਕਰਨ ਲਈ ਦਰਖਾਸਤ ਦਿੱਤੀ ਹੈ ਅਤੇ ਨਾ ਹੀ ਆਪਣਾ ਲਾਇਸੰਸ ਸਰੰਡਰ ਕੀਤਾ ਹੈ।


ਉਹਨਾਂ ਸਬੰਧਿਤ ਲਾਇਸੰਸ ਧਾਰਕਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਤੋਂ ਸਸਪੈਂਡ ਕਰਦਿਆਂ ਹਦਾਇਤ ਕੀਤੀ ਹੈ ਕਿ ਉਹ ਆਪਣੇ ਲਾਇਸੰਸ 28 ਜੁਲਾਈ 2023 ਤੱਕ ਨਵੀਨ ਕਰਨ ਲਈ ਫਾਈਲ/ ਅਰਜੀ ਜਿ਼ਲ੍ਹਾ ਮੈਸਿਟਰੇਟ ਦਫਤਰ ਸ੍ਰੀ ਮੁਕਸਤਰ ਸਾਹਿਬ ਵਿਖੇ ਜਮ੍ਹਾਂ ਕਰਵਾਉਣ ਜਾਂ ਫਿਰ ਆਪਣਾ ਲਾਇਸੰਸ ਸਰੰਡਰ ਕਰਨ ।


ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਬੰਧਿਤਾਂ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਦੁਬਾਰਾ ਨਵੀਨੀਕਰਨ ਲਈ ਵਿਚਾਰਿਆ ਨਹੀਂ ਜਾਵੇਗਾ।

Story You May Like