The Summer News
×
Monday, 20 May 2024

ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਿ਼ਲ੍ਹੇ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ - ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 7 ਜੁਲਾਈ| ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 10 ਜੁਲਾਈ ਤੋਂ 31 ਜੁਲਾਈ 2023 ਤੱਕ ਸਮਾਂ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ।


ਉਹਨਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਵੱਖ-ਵੱਖ  ਵਿਭਾਗਾਂ ਦੇ ਅਧਿਕਾਰੀ ਖੁਦ ਮੌਕੇ ਤੇ ਪਹੁੰਚ ਕੇ ਪਿੰਡਾਂ  ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ।


ਉਲੀਕੇ ਗਏ ਪ੍ਰੋਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਜੀ ਖੁਦ 11 ਜੁਲਾਈ ਨੂੰ ਮਲੋਟ ਦੇ ਪਿੰਡ ਝੋਰੜ ਅਤੇ ਨੇੜਲੇ ਪਿੰਡ ਰਾਮ ਨਗਰ ਸੌਕੇ,ਢਾਣੀ ਸੁੱਚਾ ਸਿੰਘ ਅਤੇ ਢਾਣੀ ਥਾਣਾ ਸਿੰਘ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸੇ ਤਰ੍ਹਾਂ ਮਿਤੀ 19 ਜੁਲਾਈ ਨੂੰ ਮਲੋਟ ਦੇ ਪਿੰਡ ਸ਼ਾਮਕੋਟ ਵਿਖੇ ਅਤੇ ਨੇੜਲੇ ਪਿੰਡ ਢਾਣੀ ਬਰਕੀ ਅਤੇ ਢਾਣੀ ਕੁੰਦਣ ਸਿੰਘ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਮਿਤੀ 26 ਜੁਲਾਈ ਨੂੰ ਗਿਦੜਬਾਹਾ ਦੇ ਪਿੰਡ ਬੁੱਟਰ ਬਖੂਹਾ ਅਤੇ ਨੇੜਲੇ ਪਿੰਡ ਬਬਾਣੀਆਂ, ਮਧੀਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ।


ਏ.ਡੀ.ਸੀ ਜਨਰਲ ਸ੍ਰੀ ਮੁਕਤਸਰ ਸਾਹਿਬ ਵਲੋਂ 12 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਢਾਬ ਅਤੇ ਨੇਲੜੇ ਪਿੰਡ ਕੋਟਲੀ ਦੇਵਨ, ਗੁਲਾਬੇਵਾਲਾ ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।ਇਸੇ ਲੜੀ ਤਹਿਤ 20 ਜੁਲਾਈ ਨੂੰ ਗਿਦੜਬਾਹਾ ਦੇ ਪਿੰਡ ਸੌਥਾ ਵਿਖੇ ਅਤੇ ਨੇੜਲੇ ਪਿੰਡ ਗਿਲਜੇਵਾਲਾ, ਚੱਕ ਗਿਲਜੇਵਾਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ 31 ਜੁਲਾਈ ਨੂੰ ਗਿਦੜਬਾਹਾ ਦੇ ਪਿੰਡ ਕੋਠੇ ਹਜੂਰਾ ਸਿੰਘ ਵਾਲੇ ਤੇ ਨੇੜਲੇ ਪਿੰਡ ਕੋਠੇ ਢਾਬਾ ਵਾਲੇ, ਕੋਠੇ ਚਿਦਿਆਂ ਵਾਲੇ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ।


ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਵਲੋਂ 14 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚੜ੍ਹੀ ਅਤੇ ਨੜਲੇ ਪਿੰਡ ਮਹਾਂਬੱਧਰ, ਦਬੜਾ ਦੇ ਵਾਸੀਆਂ ਦੀਆਂ ਮੁਸਕਿਲਾਂ ਸੁਨਣਗੇ ਅਤੇ 17 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਦੇ  ਪਿੰਡ  ਮੋਤਲੇ ਵਾਲਾ ਤੇ ਨੇੜਲੇ ਪਿੰਡ ਚੱਕ ਮੋਤਲੇ ਵਾਲਾ, ਮਰਾੜ੍ਹਕਲਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।ਇਸੇ ਤਰ੍ਹਾ ਮਿਤੀ 21 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਡੋਡਾ ਵਾਲੀ ਤੇ ਨੇੜਲੇ ਪਿੰਡ ਝਬੇਲ ਵਾਲੀ, ਤਖਤ ਮੁਲਾਣਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ।  


ਐਸ.ਡੀ.ਐਮ.ਗਿੱਦੜਬਾਹਾ ਵਲੋਂ 13 ਜੁਲਾਈ ਨੂੰ ਗਿਦੜਬਾਹਾ ਦੇ ਪਿੰਡ ਛੱਤੇਆਣਾ ਅਤੇ ਨੇੜਲੇ ਪਿੰਡ ਰਖਾਲਾ, ਸਮਾਘ ਦੇ ਲੋਕਾਂ ਦੀਆ ਸਿ਼ਕਾਇਤਾਂ ਅਤੇ ਸਮੱਸਿਆਵਾਂ ਸੁਨਣਗੇ। ਇਸ ਤੋਂ ਬਾਅਦ ਮਿਤੀ 24 ਜੁਲਾਈ ਨੂੰ ਗਿਦੜਬਾਹਾ ਦੇ ਪਿੰਡ ਕਰਾਈਵਾਲਾ ਤੇ ਨੇੜਲੇ ਪਿੰਡ ਬਾਦੀਆਂ, ਖੁੰਨਣ ਖੁਰਦ ਵਿਖੇ ਲੋਕਾਂ ਦੀਆ ਸਮੱਸਿਆਵਾਂ ਸੁਨਣਗੇ।


ਇਸੇ ਤਰ੍ਹਾਂ ਐਸ.ਡੀ.ਐਮ ਮਲੋਟ ਵੱਲੋਂ ਮਿਤੀ 25 ਜੁਲਾਈ ਨੂੰ ਮਲੋਟ ਦੇ ਪਿੰਡ ਕਰਮਗੜ੍ਹ ਅਤੇ ਨਾਲ ਲਗਦੇ ਪਿੰਡ ਢਾਣੀ ਨੱਥਾ ਸਿੰਘ, ਸਰਾਵਾ ਬੋਦਲਾ ਵਿਖੇ ਲੋਕਾਂ ਦੀ ਸਮੱਸਿਆ ਸੁਨਣਗੇ।  


ਇਸੇ ਲੜੀ ਤਹਿਤ ਜਿ਼ਲ੍ਹਾ ਮਾਲ ਅਫਸਰ ਵਲੋਂ ਮਿਤੀ 18 ਜੁਲਾਈ ਨੂੰ ਗਿਦੜਬਾਹਾ ਦੇ ਪਿੰਡ ਥੇਹੜੀ ਅਤੇ ਨਾਲ ਲਗਦੇ ਪਿੰਡ ਫਕਰਸਰ, ਘੱਗਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ।


ਜਿ਼ਲ੍ਹਾ ਮਾਲ ਅਫਸਰ ਵਲੋਂ ਮਿਤੀ 28 ਜੁਲਾਈ ਨੂੰ ਮਲੋਟ ਦੇ ਪਿੰਡ ਛਾਪਿਆਂਵਾਲੀ ਅਤੇ ਨੇੜਲੇ ਪਿੰਡ ਬੁਰਜ ਸਿੱਧਵਾਂ, ਕੌਲਿਆਂਵਾਲੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ।

 ਮਿਤੀ 10 ਜੁਲਾਈ ਨੂੰ ਡੀ.ਡੀ.ਪੀ.ਓ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਅਟਾਰੀ ਸਦਰਵਾਲਾ ਅਤੇ ਨੇੜਲੇ ਪਿੰਡ ਵਧਾਈ, ਸਦਰ ਵਾਲਾ ਵਿਖੇ ਸਡਿਊਲ ਅਨੁਸਾਰ ਸਮੱਸਿਆਵਾਂ ਸੁਣਨਗੇ।

ਡੀ.ਡੀ.ਪੀ.ਓ ਵਲੋਂ 27 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਅਤੇ ਨੇੜਲੇ ਪਿੰਡ ਕੋਟਲੀ ਸੰਘਰ, ਬਸਤੀ ਮੱਲ ਸਿੰਘ, ਦਸ਼ਮੇਸ਼ ਨਗਰ ਵਿਖੇ ਵੀ ਲੋਕਾਂ ਦੀ ਸਮੱਸਿਆਵਾਂ ਨੂੰ ਸੁਨਣਗੇ।
     
ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ  ਸਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਉਸਮੈਂਟ ਕਰਵਾਈ ਜਾਵੇ  ਤਾਂ ਜ਼ੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ।

Story You May Like