The Summer News
×
Monday, 20 May 2024

ਆਰ.ਸੇਟੀ ਇੰਸਟੀਚਿਉਟ ਵਲੋ ਚਲਾਈਆਂ ਜਾ ਰਹੀਆਂ ਸਵੈ-ਰੁਜ਼ਗਾਰ ਸਕੀਮਾਂ ਦਾ ਵਧੀਕ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

ਸ੍ਰੀ ਮੁਕਤਸਰ ਸਾਹਿਬ  19 ਜੁਲਾਈ | ਬਿਕਰਮਜੀਤ ਸਿੰਘ ਸ਼ੇਰਗਿੱਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਜਿ਼ਲ੍ਹਾ ਪੱਧਰੀ ਆਰ ਸੇਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਵਿਖੇ ਕੀਤੀ।


ਮੀਟਿੰਗ ਦੌਰਾਨ  ਉੁਹਨਾਂ ਆਰ.ਸੇਟੀ ਟਰੇਨਿੰਗ ਇੰਸੀਚਿਉਟ  ਵਲੋਂ ਚਲਾਏ ਜਾ ਰਹੇ ਵੱਖ-ਵੱਖ ਰੁਜ਼ਗਾਰ ਕੋਰਸਾ ਦਾ ਜਾਇਜਾ ਲੈਂਦਿਆਂ ਆਰ.ਸੇਟੀ ਦੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਰੀਬ ਅਤੇ ਲੋੜਵੰਦ ਵਿਅਕਤੀਆਂ ਨੂੰ ਆਪਣੇ ਪੈਰਾ ਤੇ ਖੜ੍ਹਾ ਹੋਣ ਅਤੇ ਹੁਨਰਮੰਦ ਬਨਾਉਣ ਲਈ ਵੱਧ ਤੋਂ ਵੱਧ ਰੁਜਗਾਰ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇ।


ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜੋ ਵੀ ਲੋੜਵੰਦ ਸਿਖਲਾਈ ਪ੍ਰਾਪਤ ਕਰ ਲੈਂਦਾ ਹੈ, ਉਸਨੂੰ ਆਪਣਾ ਖੁਦ ਦਾ ਕਿੱਤਾ ਸ਼ੁਰੂ ਕਰਨ ਲਈ ਕਰਜ਼ਾ ਦਿਵਾਉਣ ਵਿੱਚ ਸਹਾਇਤਾ ਕੀਤੀ ਜਾਵੇ ਅਤੇ ਸਬੰਧਿਤ ਸਿਖਲਾਈ ਪ੍ਰਾਪਤ ਸਿਖਾਰਥੀਆਂ ਪਾਸੋ ਕਰਜੇ ਨਾਲ ਸਬੰਧਿਤ ਦਸਤਾਵੇਜ਼ ਪ੍ਰਾਪਤ ਕਰਕੇ ਬੈਂਕਾਂ ਨੂੰ ਕਰਜਾ ਦੇਣ ਦੀ ਸਿਫਾਰਸ ਕੀਤੀ ਜਾਵੇ।


ਇਸ ਮੌਕੇ ਤੇ ਆਰ.ਸੇਟੀ (ਸਟੇਟ ਬੈਂਕ ਆਫ ਇੰਡੀਆਂ ) ਕੋਟਭਾਈ ਦੇ ਡਾਇਰੈਕਟਰ ਪਵਨ ਕੁਮਾਰ ਧੋਲਿਆ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਪੇਂਡੂ ਸਵੈ ਰੋਜਗਾਰ ਸਿਖਲਾਈ ਸੰਸਥਾ ਕੋਟਭਾਈ ਵਲੋਂ ਬੇਰੁਜ਼ਗਾਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।


ਉਹਨਾਂ ਅੱਗੇ ਦੱਸਿਆ ਕਿ ਪਹਿਲੀ ਅਪ੍ਰੈਲ 2023 ਤੋਂ 30 ਜੂਨ 2023 ਤੱਕ ਈ.ਡੀ.ਪੀ. ਸਕੀਮ ਤਹਿਤ ਦੋ ਜਨਰਲ ਬੈਚਸ, ਇੱਕ ਡੇਅਰੀ ਫਾਰਮਿੰਗ ਬੈਚ ਅਤੇ ਇੱਕ ਬਿਊਟੀ ਪਾਰਲਰ ਮੈਨੇਜਮੈਂਟ ਨਾਲ ਸਬੰਧਿਤ ਬੈਚ ਵਿੱਚ 112 ਸਿਖਿਆਰਥੀਆਂ ਨੂੰ ਇਸ ਸੰਸਥਾ ਵਿੱਚ ਸਿਖਲਾਈ ਦਿੱਤੀ ਜਾ ਚੁੱਕੀ ਹੈ।


ਉਹਨਾਂ ਦੱਸਿਆ ਕਿ ਚਾਲੂ ਵਿੱਤੀ ਵਰੇ੍ਹ ਦੌਰਾਨ ਉਹਨਾਂ ਦੀ  ਸੰਸਥਾ ਵਲੋਂ 695 ਸਿਖਿਆਰਥੀਆਂ ਨੂੰ 26 ਬੈਚਾਂ ਵਿੱਚ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਆਪਣੇ ਖੁਦ ਦਾ ਕਾਰੋਬਾਰ ਸ਼ੁਰੂ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ। ਇਸ ਮੌਕੇ ਐਸ.ਬੀ.ਆਈ.ਬੈਂਕ ਦੇ ਆਰ.ਐਮ.ਮੁਨੇਸ਼ ਕੁਮਾਰ, ਚੀਫ ਮੈਨੇਜਰ ਜਿੰਮੀ ਮੇਹਤਾ, ਸਤੀਸ਼ ਕੁਮਾਰ ਨਬਾਰਡ ਡੀ.ਡੀ.ਐਮ,ਗੁਰਚਰਨ ਸਿੰਘ ਐਲ.ਡੀ.ਐਮ ਵੀ ਮੌਜੂਦ ਸਨ।


 

 

Story You May Like