The Summer News
×
Monday, 20 May 2024

ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ- ਕਾਰਜਕਾਰੀ ਇੰਜੀਨੀਅਰ ਡਰੇਨਜ਼

ਮਲੋਟ/ਸ੍ਰੀ ਮੁਕਤਸਰ ਸਾਹਿਬ 23 ਜੁਲਾਈ ਬਲਵਿੰਦਰ ਕੁਮਾਰ ਕੰਬੋਜ਼ ਕਾਰਜਕਾਰੀ ਇੰਜੀਨੀਅਰ ਡਰੇਨਜ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹੇ ਦੀਆਂ ਡਰੇਨਾਂ ਵਿੱਚ ਸਫਾਈ ਦਾ ਕੰਮ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਕੰਮਲ ਕਰ ਲਿਆ ਗਿਆ ਹੈ ।


ਉਹਨਾਂ ਇੱਕ ਪ੍ਰਿੰਟ ਮੀਡੀਆ ਵਿੱਚ ਛਪੀ ਖਬਰ ਦਾ ਖੰਡਨ ਕਰਦਿਆਂ ਦੱਸਿਆ ਕਿ ਇਹ ਖਬਰ ਝੂਠੀ ਤੇ ਬੇਬੁਨਿਆਦ ਹੈ ਅਤੇ ਵਿਭਾਗ ਵਲੋਂ ਜਿ਼ਲ੍ਹੇ ਦੀਆਂ ਸਾਰੀਆਂ ਡਰੇਨਾਂ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਤਾਂ ਜੋ ਇਹਨਾਂ ਡਰੇਨਾਂ ਨੂੰ ਬਰਸਾਤ ਦੌਰਾਨ ਟੁੱਟਣ ਤੋਂ ਰੋਕਿਆ ਜਾ ਸਕੇ। 

Story You May Like