The Summer News
×
Saturday, 11 May 2024

ਰਾਜ ਚਲਾਉਣ ਤੇ ਸਟੇਜ ਚਲਾਉਣ ‘ਚ ਫਰਕ : ਬਾਵਾ

ਲੁਧਿਆਣਾ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਬੇਰੁਜਗਾਰੀ ਦੇ ਮੁੱਦੇ ’ਤੇ ਹਮੇਸਾ ਅਕਾਲੀਆਂ ਨੂੰ ਮਿਹਣੇ ਮਾਰਨ ਵਾਲੇ ਭਗਵੰਤ ਮਾਨ ਦੀ ਬੋਲਤੀ ਬੰਦ ਹੋ ਗਈ ਹੈੈ। ਉਨਾਂ ਕਿਹਾ ਕਿ ਭਗਵੰਤ ਮਾਨ ਦਾ ਸੱਤਾ ਤੋਂ ਪਹਿਲਾਂ ਰੂਪ ਹੋਰ ਸੀ ਤੇ ਹੁਣ ਹੋਰ। ਰਾਜ ਚਲਾਉਣਾ ਅਤੇ ਸਟੇਜ ਚਲਾਉਣ ਵਿੱਚ ਫਰਕ ਹੈ। ਇਸ ਨੂੰ ਸਮਝਣ ਦੀ ਲੋੜ ਹੈ।


ਬਾਵਾ ਨੇ ਕਿਹਾ ਕਿ ਬੇਰੁਜਗਾਰ ਅਧਿਆਪਕਾਂ ਸਮੇਤ ਆਪਣੀਆਂ ਮੰਗਾਂ ਲਈ ਸੰਘਰਸ ਕਰ ਰਹੇ ਨੌਜਵਾਨਾਂ ਪ੍ਰਤੀ ਪੰਜਾਬ ਸਰਕਾਰ ਦਾ ਤਾਨਾਸਾਹੀ ਰਵੱਈਆ ਬਰਦਾਸਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਜੇਕਰ ਭਗਵੰਤ ਮਾਨ ਨੇ ‘ਆਪ‘ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇੇ ‘ਤੇ ਸਾਰੇ ਫੈਸਲੇ ਲੈਣੇ ਹਨ ਤਾਂ ਪੰਜਾਬ ਦੇ ਕੰਮ ਨੂੰ ਰਬੜ ਦੀ ਮੋਹਰ ਵਾਂਗ ਚਲਾਉਣਾ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਹੈ। ਉਨਾਂ ਕਿਹਾ ਕਿ ਪੰਜਾਬ ਸਿਰਫ ਚੁਟਕਲੇ ਸੁਣਾ ਕੇ ਨਹੀਂ ਚੱਲ ਸਕਦਾ। ਪੰਜਾਬ ਨੂੰ ਚਲਾਉਣ ਲਈ ਸਰਕਾਰ ਨੂੰ ਠੋਸ ਨੀਤੀ ਅਪਨਾਉਣੀ ਪਵੇਗੀ ਤਾਂ ਜੋ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ।


Story You May Like