The Summer News
×
Wednesday, 15 May 2024

ਪਿੰਡ ਸੈਦੋਵਾਲ ਕਲ੍ਹਾਂ ਵਿਖੇ ਖੂਨਦਾਨ ਕੈਂਪ ਵਿੱਚ 25 ਯੂਨਿਟ ਖੂਨਦਾਨ ਕੀਤਾ

 

ਬਟਾਲਾ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਅਧੀਨ ਆਉਂਦੇ ਸਬ ਸਿਡਰੀ ਹੈਲਥ ਸੈਂਟਰ ਸੈਦੋਵਾਲ ਕਲ੍ਹਾਂ ਵਿਖ਼ੇ ਸਵ : ਮਾਸਟਰ ਨਿਰਮਲ ਸਿੰਘ ਲੋਕ ਸੇਵਾ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਖੂਨ-ਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਡਾ. ਨੀਲਮ ਵੱਲੋਂ ਕੀਤਾ ਗਿਆ, ਇਸ ਕੈਂਪ ਨੂੰ ਸਫਲਤਾ-ਪੂਰਵਿਕ ਬਣਾਉਣ ਲਈ ਪਿੰਡ ਦੇ ਸਰਪੰਚ ਮਲਕੀਤ ਸਿੰਘ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ।

 

ਖੂਨਦਾਨ ਕੈਂਪ ਵਿੱਚ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਵੱਧ ਚੜ੍ਹ ਕਿ ਖੂਨ ਦਾਨ ਕੀਤਾ lਕੈਂਪ ਵਿੱਚ ਕੁੱਲ 25 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਹੈਲਥ ਸੈਂਟਰ ਪਿੰਡ ਸੈਦੋਵਾਲ ਕਲ੍ਹਾਂ ਦੇ ਡਾ. ਰਵਿੰਦਰ ਸਿੰਘ, ਗੁਰਮੀਤ ਸਿੰਘ, ਸੁਮਨ ਰਾਣੀ, ਪਰਮਜੀਤ ਕੌਰ,ਤੇ ਸਮੂੰਹ ਆਸ਼ਾ ਵਰਕਰ ਨੇ ਐਸ. ਐਮ. ਓ. ਡਾ. ਨੀਲਮ ਦਾ ਧੰਨਵਾਦ ਕੀਤਾ ਗਿਆ ਤੇ ਇਸ ਦੇ ਨਾਲ ਹੀ ਐਸ. ਐਮ. ਓ. ਵੱਲੋਂ ਸਵ : ਮਾਸਟਰ ਨਿਰਮਲ ਸਿੰਘ ਲੋਕ ਸੇਵਾ ਮੰਚ ਦੇ ਪ੍ਰਧਾਨ ਇਕਬਾਲ ਸਿੰਘ, ਸਰਪੰਚ ਮਲਕੀਤ ਸਿੰਘ, ਬਲੱਡ ਬੈੰਕ ਟੀਮ ਸਿਵਲ ਹਸਪਤਾਲ ਗੁਰਦਾਸਪੁਰ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ ਤੇ ਖੂਨ - ਦਾਨ ਕਰਨ ਵਾਲੇ ਵਿਅਕਤੀਆਂ ਨੂੰ ਮੈਡਲ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲੀਪ ਰਾਜ ਹੈਲਥ ਇੰਸਪੈਕਟਰ, ਭੁਪਿੰਦਰ ਸਿੰਘ ਐਡੀਸਨਲ ਚਾਰਜ਼ ਬੀ. ਈ. ਈ, ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।

Story You May Like