The Summer News
×
Saturday, 18 May 2024

ਵਿਧਾਇਕਾ ਅਤੇ ਮੇਅਰ ਦੀ ਹਾਜ਼ਰੀ ’ਚ ਜਨਰਲ ਹਾਊਸ ਦੀ ਸਲਾਨਾ ਬਜਟ ਮੀਟਿੰਗ ਦੌਰਾਨ ਆਪ ਅਤੇ ਅਕਾਲੀ ਕੌਂਸਲਰ ਆਹਮੋ- ਸਾਹਮਣੇ

ਮੋਗਾ, 29 ਮਾਰਚ : ਨਗਰ ਨਿਗਮ ਮੋਗਾ ਦੇ ਜਨਰਲ ਹਾਊਸ ਦੀ ਸਲਾਨਾ ਬਜਟ ਮੀਟਿੰਗ ਦੌਰਾਨ ਇੱਥੇ ਵੱਡੇ ਹੰਗਾਮੇ ਹੋਏ। ਮੇਅਰ ਨਿਤਿਕਾ ਭੱਲਾ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਵਿਚ ਹਲਕਾ ਵਿਧਾਇਕਾ ਡਾ. ਅਮਨਦੀਪ ਅਰੋੜਾ, ਨਗਰ ਨਿਗਮ ਮੋਗਾ ਦੇ ਕਮਿਸ਼ਨਰ ਜੋਤੀ ਬਾਲਾ ਮੱਟੂ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ ਤੋਂ ਇਲਾਵਾ ਨਿਗਮ ਹਾਉਸ ਦੇ ਮੈਂਬਰ ਕੌਂਸਲਰ ਅਤੇ ਅਧਿਕਾਰੀ ਸ਼ਾਮਲ ਹੋਏ।


ਬਜਟ ਮੀਟਿੰਗ ਦੌਰਾਨ ਕੁੱਲ 36 ਮਤੇ ਪੇਸ਼ ਕੀਤੇ ਗਏ, ਜਿੰਨ੍ਹਾਂ ਵਿਚੋਂ ਬਹੁਤਿਆਂ ਨੂੰ ਬਹੁ ਸੰਮਤੀ ਨਾਲ ਪਾਸ ਕਰ ਦਿੱਤਾ। ਬਜਟ ਮੀਟਿੰਗ ਦੌਰਾਨ ਉਦੋਂ ਮਹੌਲ ਭਖ ਗਿਆ ਜਦੋਂ ਸ਼ਹਿਰ ਵਿਚ ਸ਼ਾਮ ਢਲਦਿਆਂ ਸ਼ਹਿਰ ਵਿਚ ਸਟਰੀਟ ਲਾਇਟਾਂ ਬੰਦ ਹੋਣ ਦਾ ਵਰਿ੍ਹਆਂ ਪੁਰਾਣਾ ਮਾਮਲਾ ਉਠਿਆ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਦੋਸ਼ ਲਗਾਇਆ ਕਿ ਸਬੰਧਿਤ ਠੇਕੇਦਾਰਾਂ ਦਾ ਠੇਕਾ ਤਰੁੰਤ ਰੱਦ ਕੀਤਾ ਜਾਵੇ, ਕਿਉਂਕਿ ਸ਼ਹਿਰ ਵਿਚ ਸਟਰੀਟ ਲਾਇਟਾਂ ਦੀ ਸਮੱਸਿਆਂ ਬੇਹੱਦ ਗੰਭੀਰ ਹੈ।


ਇਸੇ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਮਨਜੀਤ ਸਿੰਘ ਧੰਮੂ ਨੇ ਕਿਹਾ ਕਿ ਕੁਝ ਸਮੇਂ ਤੋਂ ਸਬੰਧਿਤ ਕੰਪਨੀ ਦੇ ਅਧਿਕਾਰੀਆਂ ਵੱਲੋਂ ਨਗਰ ਨਿਗਮ ਦਫ਼ਤਰ ਵਿਖੇ ਆਪਣੇ ਕਰਮਚਾਰੀ ਸ਼ਿਕਾਇਤਾਂ ਦਰਜ਼ ਕਰਨ ਲਈ ਬਿਠਾ ਦਿੱਤੇ ਹਨ ਅਤੇ ਹੁਣ ਕੰਪਨੀ ਵੱਲੋਂ ਤਰੁੰਤ ਲਾਇਟਾਂ ਠੀਕ ਵੀ ਕਰਵਾਈਆਂ ਜਾ ਰਹੀਆਂ ਹਨ।


ਕੌਂਸਲਰ ਧੰਮੂ ਨੇ ਇਕ ਨਿਗਮ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਕੰਪਨੀ ਵੱਲੋਂ ਸਮੁੱਚੇ ਸ਼ਹਿਰ ਵਿਚੋਂ ਸਮੱਸਿਆਂ ਦੇ ਹੱਲ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਹੈ, ਜੋ ਦਿੱਤਾ ਜਾਵੇ ਜਦੋਂਕਿ ਕੌਂਸਲਰ ਸਚਦੇਵਾ ਦਾ ਕਹਿਣਾ ਸੀ ਕਿ ਪਿਛਲੇ 3 ਸਾਲਾਂ ਤੋਂ ਕੰਪਨੀ ਵੱਲੋਂ ਕਈ ਦਫ਼ਾਂ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਐਗ੍ਰੀਮੈਂਟ ਵੇਲੇ ਵਾਅਦਾ ਕੀਤਾ ਸੀ ਕਿ ਲਾਇਟ ਦੀ ਬਚਤ ਹੋਵੇਗੀ ਪ੍ਰੰਤੂ ਪਿਛਲੇ ਵਰ੍ਹੇ 73 ਲੱਖ ਜਿਆਦਾ ਬਿੱਲ ਆਇਆ ਹੈ। ਉਨ੍ਹਾਂ ਕਿਹਾ ਕਿ 42 ਕੌਂਸਲਰਾਂ ਨੇ ਠੇਕਾ ਰੱਦ ਕਰਨ ਲਈ ਮਤਾ ਪਾਇਆ ਸੀ ਪ੍ਰੰਤੂ ਫਿਰ ਵੀ ਪਤਾ ਨਹੀਂ ਕਿਉਂ 4-5 ਕੌਂਸਲਰ ਉਸ ਠੇਕੇਦਾਰ ਦਾ ਸਾਥ ਦੇ ਰਹੇ ਹਨ ਜਦੋਂਕਿ ਸਮੱਸਿਆ ਗੰਭੀਰ ਹੈ।


ਸ਼ਹਿਰ ਦਾ ਵਿਕਾਸ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੀਤਾ ਜਾਵੇਗਾ : ਮੇਅਰ ਨਿਤਿਕਾ ਭੱਲਾ


ਮੋਗਾ ਸ਼ਹਿਰ ਵਿਚ ਵੱਖ-ਵੱਖ ਪਾਸ ਹੋਏ ਵਿਕਾਸ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਅਰ ਨਿਤਿਕਾ ਭੱਲਾ ਨੇ ਦੱਸਿਆ ਕਿ ਮੋਗਾ ਸ਼ਹਿਰ ਦੇ ਵਿਕਾਸ ਲਈ ਕਈ ਯੋਜਨਾਵਾਂ ਉਲੀਕੀਆਂ ਹਨ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦਾ ਵਿਕਾਸ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਕਰਵਾਇਆਂ ਜਾਵੇਗਾ।


ਮੋਗਾ ਸ਼ਹਿਰ ਵਿਚ ਨਵੇਂ ਰੱਖੇ ਜਾਣਗੇ 150 ਸਫ਼ਾਈ ਕਰਮਚਾਰੀ- ਵਿਧਾਇਕਾ


ਇਸੇ ਦੌਰਾਨ ਹੀ ਹਲਕਾ ਵਿਧਾਇਕਾ ਡਾ. ਅਮਨਦੀਪ ਅਰੋੜਾ ਨੇ ਕਿਹਾ ਕਿ ਮੋਗਾ ਸ਼ਹਿਰ ਨੂੰ ਸਫ਼ਾਈ ਪੱਖੋ ਬਿਹਤਰ ਬਣਾਉਣ ਲਈ 150 ਸਫ਼ਾਈ ਕਰਮਚਾਰੀ ਨਵੇ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਵਾਰਡ ਵਿਚ ਨਵੇਂ 3-3 ਸਫ਼ਾਈ ਕਰਮਚਾਰੀ ਹੋਣਗੇ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਵਿਚ ਜੇ ਹੋਰ ਲੋੜ ਪਈ ਤਾਂ ਹੋਰ ਵੀ ਸਫ਼ਾਈ ਕਰਮਚਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ 17 ਕਰਮਚਾਰੀ ਬਿਜਲੀ ਮਕੈਨਿਕ ਰੱਖੇ ਜਾ ਰਹੇ ਹਨ ਤਾਂ ਜੋਂ ਤਰੁੰਤ ਸਟਰੀਟ ਲਾਇਟਾਂ ਦੀ ਸਮੱਸਿਆਂ ਸਾਹਮਣੇ ਆਉਣ ਤੇ ਹੱਲ ਹੋ ਸਕੇ।

Story You May Like