The Summer News
×
Saturday, 11 May 2024

ਸ੍ਰੀ ਅਨੰਦਪੁਰ ਸਾਹਿਬ ਜੀ ਦੇ ਮੇਲੇ ਤੇ ਜਾਣ ਵਾਲੀਆਂ ਸੰਗਤਾਂ ਵਿੱਚ ਝੰਡੇ ਲਗਾਉਣ ਦਾ ਉਤਸ਼ਾਹ

ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਜੋ ਕਿ ਹਰ ਸਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਇਸ ਵਾਰ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਜੀ ਟੀ ਰੋਡ ਜੰਡਿਆਲਾ ਗੁਰੂ ਵਿਖੇ ਇੱਕ ਝੰਡੇ ਵੇਚਣ ਵਾਲੇ ਦੁਕਾਨਦਾਰ  ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਪਿੱਛਲੇ 12 ਸਾਲਾਂ ਤੋਂ ਹਰ ਸਾਲ ਸ਼੍ਰੀ ਅਨੰਦਪੁਰ ਸਾਹਿਬ ਮੇਲੇ ਤੇ ਆਪਣੀ ਝੰਡਿਆ ਦੀ ਦੁਕਾਨ ਲਗਾਉਂਦਾ ਹੈ ਤੇ ਮੇਲੇ ਤੇ ਜਾਣ ਵਾਲੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਆਪਣੇ ਵਾਹਨਾਂ ਉਪਰ ਝੰਡੇ ਲਗਾਉਣ ਲਈ ਉਨ੍ਹਾਂ ਕੋਲ ਆਉਂਦੇ ਹਨ।ਉਸ ਨੇ ਦੱਸਿਆ ਕਿ ਮੇਰੇ ਕੋਲ ਵੱਖ ਵੱਖ ਕਿਸਮਾਂ ਦੇ ਝੰਡੇ ਹਨ ਜੋ ਮੈਂ ਖੁਦ ਤਿਆਰ ਕਰਕੇ ਆਪ ਹੀ ਵੇਚਦਾ ਹਾਂ ਉਨ੍ਹਾਂ ਕਿਹਾ ਕਿ ਇਹ ਸੱਭ ਗੁਰੂ ਸਾਹਿਬ ਦੀ ਕਿਰਪਾ ਹੈ ਜੋ ਉਨ੍ਹਾਂ ਨਿਮਾਣੇ ਨੂੰ ਰੁਜ਼ਗਾਰ ਬਖਸ਼ਿਆ ਹੈ।

Story You May Like