The Summer News
×
Thursday, 16 May 2024

5 ਕੁਇੰਟਲ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ ਫੂਲ ਬੰਗਲਾ

ਲੁਧਿਆਣਾ (ਤਮੰਨਾ ਬੇਦੀ): ਜਗਨਨਾਥ ਫੂਡ ਫਾਰ ਲਾਈਫ ਟਰੱਸਟ ਵੱਲੋਂ ਸ੍ਰੀ ਜਗਨਨਾਥ ਧਾਮ ਚ ਭਗਵਾਨ ਜਗਨਨਾਥ ਜੀ ਦੇ ਨਾਲ ਜਨਮਅਸ਼ਟਮੀ ਦਾ ਤਿਉਹਾਰ ਵੀ ਬੜੀ ਹੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾਵੇਗਾ । ਜਿਸ ਦੀ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ। ਭਗਤਾਂ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਰਹੀਆਂ ਹਨ । ਫੂਲ ਬਾਦਲਾਂ ਨੂੰ ਵੱਖ ਵੱਖ ਤਰ੍ਹਾਂ ਤੀਹ ਪੰਜ ਕੁਇੰਟਲ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ । 25 ਤਰ੍ਹਾਂ ਦੇ ਇੱਕ ਟਨ ਫਰੂਟ ਦਾ ਬੰਗਲਾ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਬਾਰਾਂ ਹਜ਼ਾਰ ਤੋਂ ਵੱਧ ਭੱਗਤਾ ਦੇ ਪਹੁੰਚਣ ਦੀ ਉਮੀਦ ਹੈ ਜਿਸ ਸਬੰਧੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਆਉਣ ਵਾਲੇ ਭਗਤਾਂ ਲਈ ਪੱਚੀ ਫ੍ਰੀ ਸਟਾਲ ਵੀ ਲਗਾਏ ਜਾਣਗੇ ।


Story You May Like