The Summer News
×
Saturday, 18 May 2024

ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਕੱਲ੍ਹ ਤੱਕ ਜਾਰੀ ਕੀਤੇ ਇਹ ਹੁਕਮ

ਚੰਡੀਗੜ੍ਹ : ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ ਹੈ। ਦਰਅਸਲ, ਸਮੂਹ ਸਕੂਲਾਂ ਨੂੰ 20 ਜਨਵਰੀ ਯਾਨੀ ਕੱਲ੍ਹ ਤੱਕ ਸਕੂਲਾਂ ਦਾ ਗਰੇਡਿੰਗ ਡਾਟਾ ਭਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਪੱਤਰ ਅਨੁਸਾਰ 20 ਜਨਵਰੀ 2024 ਦਿਨ ਸ਼ਨੀਵਾਰ ਸ਼ਾਮ 5 ਵਜੇ ਤੱਕ ਸਮੂਹ ਸਕੂਲ ਆਪਣੇ ਪੱਧਰ 'ਤੇ ਗਰੇਡਿੰਗ ਦਾ ਕੰਮ ਮੁਕੰਮਲ ਕਰਕੇ ਈ-ਪੰਜਾਬ ਸਕੂਲ ਪੋਰਟਲ 'ਤੇ ਅਪਲੋਡ ਕਰਨ।


ਤੁਹਾਨੂੰ ਦੱਸ ਦੇਈਏ ਕਿ ਸਕੂਲਾਂ ਦਾ ਗਰੇਡਿੰਗ ਡਾਟਾ ਭਰਨ ਸਬੰਧੀ ਪਹਿਲਾਂ ਹੀ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਪੱਤਰ ਜਾਰੀ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਸਕੂਲਾਂ ਦਾ ਗ੍ਰੇਡਿੰਗ ਡਾਟਾ ਪੋਰਟਲ 'ਤੇ ਅਪਲੋਡ ਕਰਨਾ ਸੀ। ਪਰ ਜ਼ਿਆਦਾਤਰ ਸਕੂਲਾਂ ਨੇ ਸਕੂਲ ਦੀ ਗਰੇਡਿੰਗ ਦੇ ਅੰਕੜੇ ਪੂਰੇ ਨਹੀਂ ਕੀਤੇ, ਜਿਸ ਕਾਰਨ ਮੁੜ ਉਪਰੋਕਤ ਹੁਕਮ ਜਾਰੀ ਕੀਤੇ ਗਏ ਹਨ।

Story You May Like