The Summer News
×
Monday, 06 May 2024

ਵਿਧਾਇਕਾ ਛੀਨਾ ਵੱਲੋਂ 1 ਕਰੋੜ 8 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ

ਲੁਧਿਆਣਾ , 17 ਅਗਸਤ : ਵਿਧਾਨ ਸਭਾ ਹਲਕਾ ਦੱਖਣੀ ' ਚ ਨਵੀਆਂ ਤੇ ਪੁਰਾਣੀਆਂ ਸੜਕਾਂ ਨੂੰ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਅੱਜ 1 ਕਰੋੜ 8 ਲੱਖ ਦੀ ਲਾਗਤ ਨਾਲ ਬਣਨ ਵਾਲੀ ਮੈੜ ਦੀ ਚੱਕੀ ਤੋਂ ਜੈੱਡ ਮੋੜ ਤੱਕ ਸੜਕ ਦਾ ਉਦਘਾਟਨ ਕਰਨ ਉਪਰੰਤ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣ ਜਾਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਬੀਬੀ ਛੀਨਾ ਨੇ ਕਿਹਾ ਕਿ ਹਲਕੇ ਦੀਆਂ ਜਿੰਨੀਆਂ ਵੀ ਸਡ਼ਕਾਂ ਦੀ ਹਾਲਤ ਬਦ ਤੋਂ ਬਦਤਰ ਹੈ । ਉਨ੍ਹਾਂ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਲੋਕ ਇਨ੍ਹਾਂ ਟੁੱਟੀਆਂ , ਫੁੱਟੀਆਂ ਸੜਕਾਂ ਤੋਂ ਗੁਜ਼ਰਦੇ ਸਨ ਅਤੇ ਉਦੋਂ ਦੇ ਵਿਧਾਇਕ ਨੂੰ ਕੋਸਦੇ ਸਨ ਕਿ ਜਿਸ ਨੂੰ ਅਸੀਂ ਵੋਟਾਂ ਪਾ ਕੇ ਇਸ ਹਲਕੇ ਤੋਂ ਜਿੱਤਾਇਆ ਸੀ । ਉਸ ਨੇ ਜਿੱਤਣ ਤੋਂ ਬਾਅਦ ਇਸ ਹਲਕੇ ਵੱਲ ਮੂੰਹ ਨਹੀਂ ਕੀਤਾ । ਬੀਬੀ ਛੀਨਾ ਨੇ ਕਿਹਾ ਕਿ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਹੁਣ ਵੇਖਣਾ ਕਿ ਇਹ ਹਲਕਾ ਕਿੰਨੀ ਛੇਤੀ ਤਰੱਕੀ ਕਰਦਾ ਹੈ । ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ 15 ਅਗਸਤ ਤੋਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ । ਜਿਸ ਦੇ ਤਹਿਤ ਹਲਕਾ ਦੱਖਣੀ ' ਚ ਇੱਕ ਮੁਹੱਲਾ ਕਲੀਨਿਕ ਢੰਡਾਰੀ ਕਲਾਂ ਸਥਿੱਤ ਵੱਡੀ ਪਾਰਕ ਵਿੱਚ ਖੋਲ੍ਹ ਦਿੱਤਾ ਗਿਆ ਹੈ । ਬੀਬੀ ਛੀਨਾ ਨੇ ਕਿਹਾ ਕਿ ਇਸ ਮੁਹੱਲਾ ਕਲੀਨਿਕ ਦੇ ਖੁੱਲਣ ਨਾਲ ਆਸ ਪਾਸ ਦੇ ਮੁਹੱਲਿਆਂ ਅਤੇ ਕਾਲੋਨੀਆਂ ਦੇ ਲੋਕਾਂ ਨੂੰ ਆਪਣੇ ਇਲਾਜ ਲਈ ਹੁਣ ਦੂਰ ਦੁਰਾਡੇ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ । ਬੀਬੀ ਛੀਨਾ ਨੇ ਕਿਹਾ ਕਿ ਬਹੁਤ ਜਲਦ ਹੀ ਗਿਆਸਪੁਰਾ ਵਿਖੇ 30 ਬਿਸਤਰਿਆਂ ਦਾ ਜੱਚਾ - ਬੱਚਾ ਹਸਪਤਾਲ ਆਪਣਾ ਕੰਮ ਸ਼ੁਰੂ ਕਰ ਦੇਵੇਗਾ । ਇਸ ਮੌਕੇ ਤੇ ਹਰਪ੍ਰੀਤ ਸਿੰਘ ਪੀ . ਏ , ਲਖਵਿੰਦਰ ਜੌੜਾ , ਵੀਰ ਸੁਖਪਾਲ , ਨੂਰ ਅਹਿਮਦ , ਧਰਮਿੰਦਰ , ਜਗਦੇਵ ਸਿੰਘ ਧੁੰਨਾ , ਸੁਨੀਲ ਜੌਹਰ , ਰਮਾਕਾਂਤ ਸਿੰਘ , ਮਨਜੀਤ ਸਿੰਘ , ਗੁਰਿੰਦਰ ਸਿੰਘ , ਮਨਜੀਤ ਸਿੰਘ , ਗਿਫਟ ਸ਼ੌਪੀ ਵਾਲੇ , ਵਿਨੋਦ ਕੁਮਾਰ , ਮਕਬੂਲ ਅਹਿਮਦ ਤੋਂ ਇਲਾਵਾ ਵੱਡੀ ਗਿਣਤੀ ' ਚ ਇਲਾਕਾ ਨਿਵਾਸੀ ਹਾਜ਼ਰ ਸਨ ।

Story You May Like