The Summer News
×
Friday, 10 May 2024

Insomnia (sleep disorder)- ਜੇਕਰ ਤੁਹਾਨੂੰ ਵੀ ਨਹੀਂ ਆਉਂਦੀ ਨੀਂਦ ਤਾਂ ਹੋ ਜਾਓ ਸਾਵਧਾਨ, ਕਰਵਾਓ ਸਹੀ ਸਮੇਂ ਤੇ ਇਲਾਜ

ਚੰਡੀਗੜ੍ਹ – ਅੱਜਕਲ ਦਾ ਰਹਿਣ ਸਹਿਣ ਅਜਿਹਾ ਹੋ ਗਿਆ ਹੈ ਕਿ ਲੋਕਾਂ ਨੂੰ ਨੀਂਦ ਹੀ ਨਹੀਂ ਆਉਂਦੀ। ਕਿਉਂ ਕਿ ਨੌਜਵਾਨ ਪੀੜੀ ਹੀ ਨਹੀਂ ਸਗੋਂ ਹਰ ਪ੍ਰਕਾਰ ਦੇ ਲੋਕ ਫੋਨਾਂ ਦੇ ਆਦੀ ਹੋ ਗਏ ਹਨ। ਲੋਕ ਦੇਰ ਦੇਰ ਤਕ ਫੋਨ ਇਸਤੇਮਾਲ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ। ਅਤੇ ਕੁਝ ਅਜਿਹਾ ਸਮਾਂ ਵੀ ਆ ਗਿਆ ਹੈ ਹਰ ਕੋਈ ਵਿਅਕਤੀ ਕਈ ਪਰੇਸ਼ਾਨੀਆਂ ਨਾਲ ਘੀਰਿਆ ਹੋਇਆ ਹੈ। ਜੇਕਰ ਤੁਹਾਨੂੰ ਵੀ ਰਾਤ ਰਾਤ ਨੂੰ ਨਹੀਂ ਆਉਂਦੀ ਨੀਂਦ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਨੀਂਦ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਰ ਵਿਅਕਤੀ ਨੂੰ 7 ਤੋਂ 8 ਘੰਟੇ ਸੌਣਾ ਚਾਹੀਦਾ ਹੈ। ਘੱਟ ਨੀਂਦ ਲੈਣ ਵਾਲੇ ਲੋਕ ਚਿੰਤਾ, ਡਿਪਰੈਸ਼ਨ ਤੇ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਦਸ ਦਈਏ ਕਿ ਜੇਕਰ ਤੁਹਾਡੀ ਵੀ 7 ਤੋਂ 8 ਘੰਟੇ ਦੀ ਨੀਂਦ ਨਹੀਂ ਪੂਰੀ ਹੁੰਦੀ ਤਾਂ ਸਾਵਧਾਨ ਹੋ ਜਾਓ।


ਨੀਂਦ ਨਾ ਆਉਣ ਨਾਲ ਹੋ ਸਕਦੀਆਂ ਹਨ ਇਹ ਗੰਭੀਰ ਬਿਮਾਰੀਆਂ


ਦਸ ਦਈਏ ਕਿ ਨੀਂਦ ਦਾ ਸਾਡੀ ਜ਼ਿੰਦਗੀ ‘ਚ ਸਭ ਤੋਂ ਮਹੱਤਵਪੂਰਨ ਰੋਲ ਹੈ। ਜਿਹੜੇ ਲੋਕ ਘੱਟ ਨੀਂਦ ਲੈ ਰਹੇ ਹਨ। ਉਹ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਜ਼ਿਆਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਉਨ੍ਹਾਂ ਵਿੱਚ ਅਸਥਮਾ ਦਾ ਖ਼ਤਰਾ ਵੱਧ ਗਿਆ ਸੀ। ਦਮਾ ਇਕ ਭਿਆਨਕ ਬਿਮਾਰੀ ਹੈ। ਜਦੋਂ ਵੀ ਸਾਹ ਨਲੀ ਵਿੱਚ ਕਿਸੇ ਜਾਨਵਰ, ਕੱਪੜਿਆਂ, ਜ਼ੁਕਾਮ ਜਾਂ ਕਿਸੇ ਹੋਰ ਤਰੀਕੇ ਨਾਲ ਐਲਰਜੀ ਹੁੰਦੀ ਹੈ ਤਾਂ ਸਾਹ ਨਲੀ ਸੁੰਗੜਨ ਲੱਗਦੀ ਹੈ। ਇਸ ਕਾਰਨ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਤਾਂ ਇਸ ਨੂੰ ਦਮਾ ਦਾ ਰੋਗ ਕਿਹਾ ਜਾਂਦਾ ਹੈ। ਇਹ ਬਿਮਾਰੀ ਅਕਸਰ ਨੀਂਦ ਨਾ ਪੂਰੀ ਹੋਣ ਕਰਕੇ ਵੀ ਹੋ ਜਾਂਦੀ ਹੈ।


ਇਸ ਤੋਂ ਜਾਣੋ ਕਿਵੇਂ ਬਚਣਾ ਚਾਹੀਦਾ ਹੈ


ਅਜਵਾਇਨ ਨੂੰ ਪਾਣੀ ਵਿੱਚ ਉਬਾਲ ਕੇ ਭਾਫ਼ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਾਣਾਯਾਮ, ਅਨੁਲੋਮ-ਵਿਲੋਮ, ਯੋਗਾ, ਸਹੀ ਨੀਂਦ ਲੈਣ, ਪੌਸ਼ਟਿਕ ਆਹਾਰ, ਘੱਟ ਠੰਡੀਆਂ ਚੀਜ਼ਾਂ ਖਾਣ ਨਾਲ ਦਮੇ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਹੀ ਤਰੀਕੇ ਨਾਲ ਆਪਣੀ ਡਾਕਟਰ ਤੋਂ ਜਾਂਚ ਵੀ ਕਰਵਾਉਣੀ ਚਾਹੀਦੀ ਹੈ।

Story You May Like