The Summer News
×
Friday, 10 May 2024

ਦਿੱਲੀ 'ਚ ਵੱਡਾ ਹਾ/ਦਸਾ, JNL ਸਟੇਡੀਅਮ 'ਚ ਪੰਡਾਲ ਡਿੱਗਿਆ, ਘੱਟੋ-ਘੱਟ 8 ਲੋਕ ਜ਼ਖ/ਮੀ

ਨਵੀਂ ਦਿੱਲੀ : ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ਨੀਵਾਰ ਦੁਪਹਿਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸਟੇਡੀਅਮ ਦੇ ਗੇਟ ਨੰਬਰ 2 ਦੇ ਐਂਟਰੀ ਗੇਟ ’ਤੇ ਇੱਕ ਪੰਡਾਲ ਢਹਿ ਗਿਆ। ਇਸ ਹਾਦਸੇ 'ਚ ਘੱਟੋ-ਘੱਟ 8 ਲੋਕ ਜ਼ਖਮੀ ਹੋਏ ਹਨ। ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੰਡਾਲ ਤੋਂ ਮਲਬਾ ਹਟਾਉਣ ਲਈ ਕਰੇਨ ਵੀ ਮੰਗਵਾਈ ਗਈ ਹੈ।


ਹਾਦਸੇ ਦੀ ਪੁਸ਼ਟੀ ਕਰਦੇ ਹੋਏ ਦੱਖਣੀ ਦਿੱਲੀ ਦੇ ਡੀਸੀਪੀ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਗੇਟ ਨੰਬਰ 2 ਨੇੜੇ ਲਾਅਨ ਵਿੱਚ ਕੰਮ ਚੱਲ ਰਿਹਾ ਸੀ, ਜਿਸ ਦਾ ਇੱਕ ਹਿੱਸਾ ਸ਼ਨੀਵਾਰ ਦੁਪਹਿਰ ਢਹਿ ਗਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਇਸ ਹਾਦਸੇ 'ਚ 8 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।


ਦਿੱਲੀ ਫਾਇਰ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਜੇਐਲਐਨ ਸਟੇਡੀਅਮ ਵਿੱਚ ਇੱਕ ਅਸਥਾਈ ਢਾਂਚੇ ਦੇ ਢਹਿ ਜਾਣ ਬਾਰੇ ਫੋਨ 'ਤੇ ਸੂਚਨਾ ਮਿਲੀ। ਘਟਨਾ ਵਾਲੀ ਥਾਂ ਤੋਂ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।



ਇਸ ਹਾਦਸੇ ਦੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਉਹ ਜੇਐਲਐਨ ਸਟੇਡੀਅਮ ਵਿੱਚ ਗਾਰਡ ਵਜੋਂ ਕੰਮ ਕਰਦਾ ਹੈ। ਉਥੇ ਪੰਡਾਲ ਲਗਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਕੁਝ ਮਜ਼ਦੂਰ ਉਥੇ ਖਾਣਾ ਖਾ ਰਹੇ ਸਨ ਕਿ ਅਚਾਨਕ ਪੰਡਾਲ ਢਹਿ ਗਿਆ ਅਤੇ ਉਹ ਸਾਰੇ ਹੇਠਾਂ ਦੱਬ ਗਏ।

Story You May Like