The Summer News
×
Monday, 13 May 2024

ਪੰਜਾਬ ‘ਚ ਵੱਡਾ ਹਾਦਸਾ: ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ

ਅਜਨਾਲਾ : ਹੁੰਦਲ ਧਾਰੀਵਾਲ ਕਲੇਰ ਅਜਨਾਲਾ ਤੋਂ ਅੰਮ੍ਰਿਤਸਰ ਜਾ ਰਹੀ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।


ਜਾਣਕਾਰੀ ਅਨੁਸਾਰ ਅਜਨਾਲਾ ਤੋਂ ਆ ਰਹੀ ਮਿੰਨੀ ਬੱਸ ਜਦੋਂ ਗੁਰਦੁਆਰਾ ਮੋਰਚਾ ਸਾਹਿਬ ਨੇੜੇ ਪੁੱਜੀ ਤਾਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਇਕ ਐਕਟਿਵਾ ਆ ਰਹੀ ਸੀ, ਜਿਸ ਨੂੰ ਬਚਾਉਂਦੇ ਹੋਏ ਬੱਸ ਆਪਣਾ ਸੰਤੁਲਨ ਗੁਆ ​​ਕੇ ਪਲਟ ਗਈ। ਇਸ ਦੌਰਾਨ ਬੱਸ ਵਿੱਚ ਸਵਾਰ ਇੱਕ ਦਰਜਨ ਸਵਾਰੀਆਂ ਸਮੇਤ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।


Story You May Like