The Summer News
×
Monday, 06 May 2024

ਵਿਧਾਇਕਾ ਛੀਨਾ ਵੱਲੋਂ ਢੰਡਾਰੀ ਵਿਖੇ 15 ਅਗਸਤ ਨੂੰ ਖੁੱਲ੍ਹਣ ਜਾ ਰਹੇ ਮੁਹੱਲਾ ਕਲੀਨਿਕ ਵਾਲੀ ਜਗ੍ਹਾ ਦਾ ਨਿਰੀਖਣ

ਲੁਧਿਆਣਾ , 12 ਅਗਸਤ: ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਅਧੀਨ ਪੈਂਦੇ ਢੰਡਾਰੀ ਕਲਾਂ ਵਿਖੇ 15 ਅਗਸਤ ਨੂੰ ਖੋਲ੍ਹੇ ਜਾਣ ਵਾਲੇ ਮੁਹੱਲਾ ਕਲੀਨਿਕ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ ਗਿਆ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਐੱਸ . ਐੱਮ . ਓ ਸਾਹਨੇਵਾਲ ਤੋਂ ਇਲਾਵਾ ਸਿਵਲ ਸਰਜਨ ਦੀ ਸਮੁੱਚੀ ਟੀਮ ਦੇ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਤੇ ਬੀਬੀ ਛੀਨਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਹਿਲੀ ਗਾਰੰਟੀ ਦੇ ਤਹਿਤ 1 ਜੁਲਾਈ ਤੋਂ 3oo ਸੌ ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਕਰਕੇ ਇੱਕ ਗਰੰਟੀ ਨੂੰ ਪੂਰੀ ਕਰਨ ਤੋਂ ਬਾਅਦ ਹੁਣ ਸੂਬੇ ਅੰਦਰ ਮੁਹੱਲਾ ਕਲੀਨਿਕ ਖੋਲ੍ਹਣ ਦੀ ਦੂਜੀ ਗਰੰਟੀ ਵੀ 15 ਅਗਸਤ ਤੋਂ ਲਾਗੂ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਹਰ ਤਰ੍ਹਾਂ ਦੀ ਬੀਮਾਰੀ ਦਾ ਇਲਾਜ , ਲੈਬੋਰਟਰੀ ਦੇ ਟੈਸਟ ਅਤੇ ਲੋੜਵੰਦ ਲੋਕਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਖੁੱਲ ਜਾਣ ਨਾਲ ਗ਼ਰੀਬ ਜਨਤਾ ਨੂੰ ਦੂਰ – ਦੁਰਾਡੇ ਹਸਪਤਾਲਾਂ ‘ ਚ ਕੇ ਮਹਿੰਗੇ ਇਲਾਜ ਲਈ ਧੱਕੇ ਨਹੀਂ ਖਾਣੇ ਪੈਣਗੇ ।


ਬੀਬੀ ਛੀਨਾ ਨੇ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ 15 ਅਗਸਤ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤੀ ਜਾਵੇਗੀ । ਇਸ ਮੌਕੇ ਤੇ ਵੱਡੀ ਗਿਣਤੀ ‘ ਚ ਇਕੱਤਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਛੀਨਾ ਨੇ ਦੱਸਿਆ ਕਿ ਹਲਕਾ ਦੱਖਣੀ ‘ਚ 66 ਲੱਖ ਦੀ ਲਾਗਤ ਵਾਲੇ ਬਿਜਲੀ ਪ੍ਰਾਜੈਕਟ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਦੇ ਤਹਿਤ ਹੋਰ ਵੀ ਵੱਡੇ ਪ੍ਰਾਜੈਕਟ ਹਲਕੇ ਅੰਦਰ ਲਿਆਂਦੇ ਜਾਣਗੇ । ਇਸ ਮੌਕੇ ਤੇ ਨਗਰ ਨਿਗਮ ‘ ਚ ਵਿਰੋਧੀ ਧਿਰ ਦੇ ਆਗੂ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ , ਵੀਰ ਸੁਖਪਾਲ , ਪ੍ਰਮਿੰਦਰ ਸਿੰਘ ਸੌਂਦ , ਹਰਪ੍ਰੀਤ ਸਿੰਘ ਪੀ . ਏ , ਸੁਖਦੇਵ ਸਿੰਘ ਗਰਚਾ , ਪਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ‘ ਚ ਇਲਾਕਾ ਨਿਵਾਸੀ ਹਾਜ਼ਰ ਸਨ ।


Story You May Like