The Summer News
×
Monday, 20 May 2024

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਧੁੱਸੀ ਬੰਨ੍ਹ ਤੋੜੇ ਜਾਣ ਦਾ ਮਾਮਲਾ ਗਰਮਾਇਆ

ਸੁਲਤਾਨਪੁਰ ਲੋਧੀ: ਸੁਰਿੰਦਰ ਬੱਬੂ | ਬੀਤੇ ਦਿਨੀ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪਿੰਡ ਭਰੋਆਣਾ ਨੇੜੇ 25 ਪਿੰਡਾਂ 'ਚ ਜਮਾ ਹੜ੍ਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਹਵਾਲਾ ਦੇ ਕੇ ਲੋਕਾਂ ਨੂੰ ਮੁਸ਼ਕਲ ਵਿਚੋਂ ਕੱਢਣ ਦਾ ਦਾਅਵਾ ਕਰਦਿਆਂ ਸਥਾਨਕ ਲੋਕਾਂ ਤੇ ਆਪਣੇ ਵਰਕਰਾਂ ਸਮੇਤ ਧੁੱਸੀ ਬੰਨ੍ਹ ਤੁੜਵਾ ਦਿੱਤਾ ਗਿਆ ਸੀ। ਵਿਧਾਇਕ ਦਾ ਕਹਿਣਾ ਸੀ ਕਿ ਉਹਨਾਂ ਲੋਕਾਂ ਖ਼ਾਤਰ ਬੰਨ ਨੂੰ ਤੋੜਿਆ ਹੈ। 

 

ਪਰ ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਗਰਮਮਾਉਂਦੀ ਦਿਖਾਈ ਦੇ ਰਹੀ ਹੈ। ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਅਰਜੁਨ ਅਵਾਰਡੀ ਸੱਜਣ ਸਿੰਘ ਚੀਮਾ ਨੇ ਬੰਨ ਤੋੜੇ ਜਾਣ ਦੇ ਮਾਮਲੇ ਤੇ ਹਲਕਾ ਵਿਧਾਇਕ ਉੱਤੇ ਨਿਸ਼ਾਨੇ ਸਾਧੇ ਹਨ। ਚੀਮਾ ਦਾ ਕਹਿਣਾ ਹੈ ਕਿ ਆਪਣੀ ਸਿਆਸਤ ਚਮਕਾਉਣ ਖ਼ਾਤਰ ਵਿਧਾਇਕ ਨੇ ਲੋਕਾਂ ਦੇ ਜੀਵਨ ਨੂੰ ਮੁੜ ਸੰਕਟ ਵਿੱਚ ਪਾ ਦਿੱਤਾ ਹੈ।

 

ਕਿਉਂਕਿ ਜੇਕਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਫਿਰ ਤੋਂ ਇਸ ਟੁੱਟੇ ਬਿਆਸ ਦਰਿਆ ਦਾ ਪਾਣੀ ਸੁਲਤਾਨਪੁਰ ਲੋਧੀ ਹਲਕੇ ਨੂੰ ਵੱਡੀ ਮਾਰ ਕਰ ਸਕਦਾ ਹੈ। ਕਿਹਾ ਕਿ ਹੜ ਆਏ ਨੂੰ ਅੱਜ ਲਗਭਗ ਇੱਕ ਹਫਤਾ ਦੇ ਕਰੀਬ ਹੋ ਗਿਆ ਹੈ। 

 

ਦੂਜੇ ਪਾਸੇ ਫੋਕੀ ਸ਼ੋਹਰਤ ਖੱਟਣ ਲਈ ਵਿਧਾਇਕ ਵੱਲੋਂ ਇਹ ਕਨੇਡਾ ਦੌਰੇ ਤੋਂ ਆ ਕੇ ਕੰਮ ਕੀਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਸਾਡੇ ਵਰਕਰ ਚੌਵੀ ਘੰਟੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਅਤੇ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹਨ।

Story You May Like