The Summer News
×
Sunday, 12 May 2024

ਕੇਂਦਰੀ ਜੇਲ੍ਹ 'ਚ ਹਵਾਲਾਤੀ ਦੇ ਗੁਪਤ ਅੰਗ 'ਚੋਂ ਮਿਲਿਆ ਨਸ਼ੀਲਾ ਪਦਾਰਥ

ਕਪੂਰਥਲਾ: ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰਖੀਆਂ 'ਚ ਰਹਿੰਦੀਆਂ ਨੇ। ਹੁਣ ਕਪੂਰਥਲਾ ਦੀ ਜੇਲ੍ਹ 'ਚੋਂ ਹਵਾਲਾਤੀ ਦੇ ਪ੍ਰਾਈਵੇਟ ਪਾਟ ਤੋਂ 36.25 ਗ੍ਰਾਮ ਨਸ਼ੀਲਾ ਪ੍ਰਦਾਰਥ ਬਰਾਮਦ ਕੀਤਾ ਗਿਆ ਹੈ। ਦਰਅਸਲ ਕਪੂਰਥਲਾ ਦੀ ਮਾਰਡਰਨ ਜੇਲ੍ਹ ਤੋਂ ਜਲੰਧਰ ਅਦਾਲਤ 'ਚ ਪੇਸ਼ੀ ਲਈ ਲਿਆਂਦੇ ਗਏ ਇੱਕ ਹਵਾਲਾਤੀ ਨੂੰ ਜਦੋਂ ਵਾਪਿਸ ਜੇਲ੍ਹ 'ਚ ਲਿਆਂਦਾ ਗਿਆ ਤਾਂ ਤਲਾਸ਼ੀ ਦੌਰਾਨ ਉਸ ਪ੍ਰਾਈਵੇਟ ਪਾਟ ਤੋਂ ਨਸ਼ਾ ਬਰਾਮਦ ਹੋਇਆ। ਜਿਸ ਤੋਂ ਬਾਅਦ ਤੁਰੰਤ ਸਹਾਇਕ ਸੁਪਰੀਡੈਂਟ ਸਤਪਾਲ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ 'ਚ ਆਰੋਪੀ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਿਸ ਦੀ ਪੁਸ਼ਟੀ ਐੱਸਐੱਚਓ ਪਲਵਿੰਦਰ ਸਿੰਘ ਨੇ ਖੁੱਦ ਕੀਤੀ।


ਪ੍ਰਾਪਤ ਜਾਣਕਾਰੀ ਅਨੁਸਾਰ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਨੇ ਕੋਤਵਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਰਮਿੰਦਰ ਸਿੰਘ ਉਰਫ਼ ਹੈਪੀ ਪੁੱਤਰ ਓਮਪ੍ਰਕਾਸ਼ ਵਾਸੀ ਪਿੰਡ ਪਲਾਹੀ ਜ਼ਿਲ੍ਹਾ ਫਗਵਾੜਾ ਪਿਛਲੇ ਦਿਨੀਂ ਮਾਡਰਨ ਜੇਲ੍ਹ ਵਿੱਚੋਂ ਪੁਲੀਸ ਗਾਰਦ ਨਾਲ ਫ਼ਰਾਰ ਹੋ ਗਿਆ ਸੀ। ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਜੇਲ੍ਹ ਪਰਤਿਆ ਤਾਂ ਜੇਲ੍ਹ ਸੁਰੱਖਿਆ ਮੁਲਾਜ਼ਮਾਂ ਨੇ ਡਿਉੜੀ ਵਿੱਚ ਨਜ਼ਰਬੰਦ ਪਰਮਿੰਦਰ ਸਿੰਘ ਦੀ ਸਰੀਰਕ ਤੌਰ ’ਤੇ ਤਲਾਸ਼ੀ ਲਈ। ਇਸ ਲਈ ਉਸ ਦੇ ਗੁਪਤ ਅੰਗ 'ਚੋਂ ਹਲਕੇ ਪੀਲੇ ਰੰਗ ਦਾ ਲਿਫਾਫਾ ਬਰਾਮਦ ਹੋਇਆ। ਜਿਸ ਵਿੱਚ 36.25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।

Story You May Like