The Summer News
×
Saturday, 11 May 2024

ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਸਾਰੇ ਪ੍ਰੋਜੈਕਟ ਕਾਂਗਰਸ ਸਰਕਾਰ ਵੇਲੇ ਹੀ ਲਿਆਂਦੇ ਗਏ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ







ਸੁਲਤਾਨਪੁਰ ਲੋਧੀ 19 ਮਾਰਚ 2024- ਹਲਕਾ ਸੁਲਤਾਨਪੁਰ ਲੋਧੀ ਤੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਪੱਤਰਕਾਰਾ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਸਮੇਂ ਮਿਹਨਤ ਨਾਲ ਕਾਂਗਰਸ ਸਰਕਾਰ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪਵਿੱਤਰ ਸ਼ਹਿਰ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਵੱਡੇ ਪੱਧਰ ਫੰਡ ਮਨਜ਼ੂਰ ਕਰਵਾਏ ਸਨ। ਜਿਨ੍ਹਾਂ ਦੇ ਟੈਂਡਰ ਚੰਡੀਗੜ੍ਹ ਤੋਂ ਆਨਲਾਈਨ ਵੀ ਹੋ ਗਏ ਸਨ। ਜਿਨ੍ਹਾਂ ਵਿੱਚ ਪਵਿੱਤਰ ਸ਼ਹਿਰ ਦੇ ਵਿਚ ਸੀਵਰੇਜ ਸਿਸਟਮ ਅਤੇ ਪੀਣ ਵਾਲੇ ਪਾਣੀ, ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ ਅਤੇ ਇਸ ਸਾਰੇ ਕੰਮਾਂ ਵਾਸਤੇ ਟੈਂਡਰ ਹੋ ਗਏ ਸਨ। ਪਰ ਕੁਝ ਆਗੂ ਮੀਡੀਆ ਰਾਹੀਂ ਸਾਡੇ ਕੀਤੇ ਕੰਮਾਂ ਦੀ ਗ਼ਲਤ ਜਾਣਕਾਰੀ ਪੇਸ਼ ਕਰਕੇ ਆਪਣੀਆ ਉਪਲਬਧੀਆ ਗਿਣਾਂ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਗਿਆ। 

 

 

ਸਾਬਕਾ ਵਿਧਾਇਕ ਚੀਮਾ ਨੇ ਕਿਹਾ ਕਿ  2017 ਵਿਚ ਕਾਂਗਰਸ ਸਰਕਾਰ ਬਣਨ ਉਪਰੰਤ ਜੋ ਹਲਕੇ ਦਾ ਵਿਕਾਸ ਹੋਇਆ ਹੈ ਅਤੇ ਲਗਾਤਾਰ ਉਹਨਾਂ ਵੰਡਾਂ ਨਾਲ ਹੋ ਰਿਹਾ ਹੈ ਉਹ ਕਿਸੇ ਤੋਂ ਛੁਪਿਆ ਨਹੀਂ ਹੈ ਅਤੇ ਅੱਜ ਮੈਂ ਇਹ ਗੱਲ ਹਲਕੇ ਦੇ ਲੋਕਾਂ ਤੋਂ ਮਿਲੇ ਪਿਆਰ ਮਾਣ ਸਨਮਾਨ ਨਾਲ ਕਹਿ ਸਕਦਾ ਹਾਂ ਕਿ  ਹਲਕੇ ਦੇ ਵਿਕਾਸ ਤੋਂ  ਕਦੇ ਵੀ ਇਕ ਇੰਚ  ਪਿੱਛੇ ਨਹੀਂ ਹਟੇ।   ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਹਲਕਾ ਨਿਵਾਸੀਆਂ ਨੇ ਇਹ  ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਸਾਡੇ ਬਾਬੇ ਨਾਨਕ ਦੀ ਨਗਰੀ ਨੂੰ ਸਮਾਰਟ ਸਿਟੀ ਦਾ ਦਰਜਾ ਮਿਲੇਗਾ। 4 ਮਾਰਗੀ ਆਵਾਜਾਈ ਲਈ ਲੇਨ ਬਣੇਗਾ, ਸਾਰੀ ਉਮਰ ਇੱਕ ਬੋਹੜ ਦੇ ਥੱਲੇ  ਤੇ ਟੁੱਟੇ ਹੋਏ ਬੱਸ ਸਟੈਂਡ ਤੋਂ ਬੱਸਾਂ ਫੜਦੇ ਸਨ ਅਤੇ ਅੱਜ ਇੱਥੇ ਇਕ ਆਧੁਨਿਕ ਤੇ ਵਧੀਆ ਕਾਂਗਰਸ ਸਰਕਾਰ ਨੇ ਬੱਸ ਸਟੈਂਡ ਬਣਾ ਦਿੱਤਾ ਹੈ। 

 

 

ਹਲਕੇ ਅੰਦਰ 21 ਨਵੇਂ ਪੁਲਾਂ ਤੋਂ ਇਲਾਵਾ ਹਰੇਕ ਪੇਂਡੂ ਲਿੰਕ ਸਡ਼ਕ ਨੂੰ 18 ਫੁੱਟ ਚੌੜਾ ਕਰ ਦਿੱਤਾ ਹੈ, ਪਿੰਡਾਂ ਵਿੱਚ ਥਾਪਰ ਟਰੀਟਮੈਂਟ ਪਲਾਂਟ ਲਗਾ ਕੇ ਛੱਪੜਾਂ ਦਾ ਨਵੀਨੀਕਰਨ, ਪਿੰਡਾਂ ਵਿੱਚ ਸੁੰਦਰ ਪਾਰਕ ਤੇ ਐੱਲ ਈ ਡੀ ਲਾਈਟਾਂ ਤੋਂ ਇਲਾਵਾ ਸੀਵਰੇਜ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਗਿਆ , ਤਹਿਸੀਲ ਕੰਪਲੈਕਸ ਮਨਜ਼ੂਰ ਕਰਵਾਇਆ, ਫਾਇਰ ਬ੍ਰਿਗੇਡ (ਅੱਗ ਬੁਝਾਉਣ ਵਾਲੀਆਂ ਗੱਡੀਆਂ), ਕਿਲਾ ਸਰਾਏ ਦਾ ਨਵੀਨੀਕਰਨ, ਨਵੇ ਥਾਣੇ, ਸਾਰੇ ਸ਼ਹਿਰ ਵਿੱਚ ਕੈਮਰੇ, ਘੰਟਾਂ ਘਰ ਚੋਂਕ, ਸਰਕਾਰੀ ਹਸਪਤਾਲ ਵਿੱਚ ਆਈ ਸੀ ਯੂ, ਗਲੀਆਂ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਖੂਬਸੂਰਤ ਬਣਾਇਆ ਗਿਆ ਤੇ ਫਿਰ ਵੀ ਵਿਰੋਧੀ ਧਿਰ ਨੂੰ ਵਿਕਾਸ ਵਿਖਾਈ ਨਹੀਂ ਦੇ ਰਿਹਾ 

 

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਵਿੱਤਰ ਨਗਰੀ ਦਾ ਵਿਕਾਸ  ਨਿਰੰਤਰ ਕੀਤਾ ਸੀ ਅਤੇ ਹੁਣ ਵੀ ਜੋ ਵਿਕਾਸ ਹੋ ਰਿਹਾ ਹੈ  ਉਹ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਕਰਕੇ ਹੋ ਰਿਹਾ ਹੈ ਮੌਜੂਦਾ ਸਰਕਾਰ ਵੱਲੋਂ ਅੱਜ ਤੱਕ ਕੋਈ ਵੀ ਇੱਕ ਰੁਪਿਆ ਨਹੀਂ ਦਿੱਤਾ ਗਿਆ ਅਤੇ ਜੋ ਸਲੂਤਾ ਦਿੱਤੀਆਂ ਗਈਆਂ ਸਨ ਉਹ ਵੀ ਕੱਟ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਕਰਕੇ ਹੀ ਹਲਕੇ ਦੇ ਪਿੰਡਾਂ ਤੇ ਸ਼ਹਿਰ ਦੀ ਨੁਹਾਰ ਬਦਲੀ ਹੈ। ਇਸੇ ਤਰ੍ਹਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੰਮ ਸ਼ਹਿਰ ਅੰਦਰ ਡਰੇਨ ਪਾਈਪ ਲਾਈਨ ਤੋਂ ਇਲਾਵਾ ਵਾਟਰ ਸਪਲਾਈ, ਸੀਵਰੇਜ ਦਾ ਕਾਰਜ ਇਹ ਸਾਰੇ ਵਿਕਾਸ ਕਾਰਜ ਕਾਂਗਰਸ ਸਰਕਾਰ ਵੱਲੋਂ ਹੀ ਮਨਜ਼ੂਰ ਕੀਤੇ ਹੋਏ ਹਨ।


 

 



 



 


 

Story You May Like