The Summer News
×
Sunday, 12 May 2024

ਚਲਦੀ ਬੱਸ 'ਚ ਕੁਝ ਨੌਜਵਾਨਾਂ ਦੇ ਵੱਲੋਂ ਲੜਕੀ ਦੇ ਨਾਲ ਕੀਤੀ ਛੇ/ੜਛਾੜ ਤੇ ਕੁੱ.ਟਮਾਰ, ਬੱਸ ਦੇ ਵੀ ਤੋੜੇ ਸ਼ੀਸ਼ੇ

ਕਪੂਰਥਲਾ : (ਸੁਰਿੰਦਰ ਬੱਬੂ) ਕਪੂਰਥਲਾ ਦੇ ਪ੍ਰਵੇਸ਼ ਨਗਰ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁਝ ਬੱਸ ਸਵਾਰ ਨੌਜਵਾਨਾਂ ਦੇ ਵੱਲੋਂ ਇੱਕ ਲੜਕੀ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਏਨਾ ਹੀ ਨਹੀਂ ਜਦੋਂ ਪੀੜਤ ਲੜਕੀ ਦੇ ਵੱਲੋਂ ਇਸ ਦਾ ਵਿਰੋਧ ਜਤਾਇਆ ਗਿਆ ਤਾਂ ਨੌਜਵਾਨਾਂ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕਰਨ ਤੋਂ ਬਾਅਦ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਕੁਝ ਹੋਰ ਬੱਸ ਸਵਾਰ ਮਹਿਲਾਵਾਂ ਦੇ ਨਾਲ ਬਦਤਮੀਜ਼ੀ ਦੇ ਨਾਲ ਪੇਸ਼ ਆਇਆ ਗਿਆ।


ਬੱਸ ਸਵਾਰ ਕੁਝ ਲੋਕਾਂ ਦੇ ਵੱਲੋਂ ਮੌਕੇ ਦੀਆਂ ਵੀਡੀਓ ਬਣਾਈਆਂ ਗਈਆਂ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਬੱਸ ਦੇ ਸ਼ੀਸ਼ੇ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਹਨ ਅਤੇ ਬੱਸ ਵਿੱਚ ਖੂਬ ਹੰਗਾਮਾ ਹੋ ਰਿਹਾ ਹੈ। ਇਸ ਪੂਰੀ ਘਟਨਾ ਨੂੰ ਲੈ ਕੇ ਹਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਲੜਕੀ ਕਿੱਥੋਂ ਦੀ ਰਹਿਣ ਵਾਲੀ ਹੈ ਪਰ ਅਜਿਹੀ ਘਟਨਾ ਦਾ ਹੋਣਾ ਸਾਡੇ ਸਮਾਜ ਦੇ ਲਈ ਬੇਹੱਦ ਹੀ ਸ਼ਰਮਨਾਕ ਹੈ।

Story You May Like