The Summer News
×
Saturday, 11 May 2024

ਸੁਲਤਾਨਪੁਰ ਲੋਧੀ 'ਚ ਆਈ ਆਫਤ ਤੇ SGPC ਪਹੁੰਚਾ ਰਹੀ ਹੜ੍ਹ ਪੀੜਤਾਂ ਨੂੰ ਰਾਹਤ

ਸੁਲਤਾਨਪੁਰ ਲੋਧੀ: (ਸੁਰਿੰਦਰ ਬੱਬੂ) ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ  ਤੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਸਵਿੰਦਰ ਕੋਰ ਸੋਹਲ ਨੇ ਅੱਜ ਇਲਾਕੇ ਦੇ ਮੰਡ ਖੇਤਰ ਦੇ ਕਿਸਾਨਾਂ ਨੂੰ ਮਿਲਕੇ ਉਹਨਾਂ ਦੀ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਐਸ ਜੀ ਪੀ ਸੀ ਵੱਲੋਂ ਚਲਾਈ ਲੰਗਰ ਦੀ ਸੇਵਾ ਰਾਹੀਂ ਉਹਨਾਂ ਦੀ ਮਦਦ ਕਰ ਉਹਨਾ ਦਾ ਹਾਲ ਚਾਲ ਜਾਣਿਆ ਗਿਆ ਤੇ ਜਿਹੜੇ ਲੋਕ ਇਸ ਸਥਿਤੀ ਵਿਚ ਆਪਣੇ ਘਰਾਂ ਤੋਂ ਬੇਘਰ ਹੋਏ ਪਏ ਹਨ ਉਹਨਾਂ ਲਈ ਰਾਸ਼ਨ ਤੇ ਹੋਰ ਲੋੜੀਂਦੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਗਿਆ।

 

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਇਸਤਰੀ ਵਿੰਗ ਦੀ ਸੀਨੀਅਰ ਉਪ ਪ੍ਰਧਾਨ ਡਾਕਟਰ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਮੰਡ ਖੇਤਰ ਦੇ ਦਰਿਆ ਬਿਆਸ ਤੇ ਵੇਂਈ ਨਦੀ ਦੇ ਬੰਨ੍ਹ ਪੱਕੇ ਕਰਨ ਲਈ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਸਨ ।ਉਨ੍ਹਾਂ ਕਿਹਾ ਕਿ ਪਿੰਡ ਅਲੂਵਾਲ-ਸਰੂਪਵਾਲ ਦੇ ਵੇਂਈ ਤੇ ਬਣੇ ਬੰਨ੍ਹ ਵਿਚ ਅੱਜ ਖੁੱਡਾਂ ਪੈ ਗਈਆਂ ਹਨ ਤੇ ਬੰਨ੍ਹ ਟੁੱਟਣ ਦਾ ਖਤਰਾ ਬਣ ਗਿਆ ਹੈ ।ਜਿਸਦਾ ਪਤਾ ਲਗਦੇ ਹੀ ਹੜ੍ਹ ਨਾਲ ਪ੍ਰਭਾਵਿਤ  ਨੇੜਲੇ ਪਿੰਡਾਂ ਦੇ 500 ਦੇ ਕਰੀਬ ਕਿਸਾਨ ਮਜਦੂਰ ਪਰਿਵਾਰ ਨੂੰ ਮਿਲਕੇ ਬੰਨ ਦੀ ਮਜਬੂਤੀ ਲਈ ਡਟ ਗਏ ਤੇ ਪੈ ਰਹੀਆਂ ਖੁੱਡਾਂ ਬੰਦ ਕੀਤੀਆਂ । 

 

ਜਸਵਿੰਦਰ ਕੋਰ ਸੋਹਲ ਤੇ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ ਨੇ ਕਿਹਾ ਕਿ ਅਗਰ ਇਲਾਕੇ ਦੇ ਲੋਕ ਮਿਹਨਤ ਨਾ ਕਰਦੇ ਤਾਂ ਇਹ ਬੰਨ੍ਹ ਵੀ ਟੁੱਟ ਜਾਣਾ ਸੀ ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਪ੍ਰਸ਼ਾਸ਼ਨ  ਨੂੰ ਬੰਨ੍ਹ ਟੁੱਟਣ ਤੋਂ ਬਚਾਉਣ ਲਈ ਪਹਿਲਾਂ ਹੀ ਜਾਗਰੂਕ ਹੋਣਾ ਚਾਹੀਦਾ ਹੈ ।ਬੰਨ੍ਹ ਟੁੱਟਣ ਤੋਂ ਬਾਅਦ ਜਾਗੇ ਪ੍ਰਸ਼ਾਸ਼ਨ ਦੇ ਹੱਥ ਪੱਲੇ ਫਿਰ ਕੁਝ ਨਹੀਂ ਪੈਣਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹਰ ਸੰਭਵ ਯਤਨ ਕਰਨਗੇ ਜਿਨ੍ਹਾਂ ਦੇ ਨਾਲ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਨੂੰ ਵੱਡੀ ਰਾਹਤ ਮਿਲ ਸਕੇ।

 

Story You May Like