ਵੱਡੀ ਖ਼ਬਰ: ਵਰਤਾ ਵਾਲਾ ਆਟਾ ਖਾਕੇ ਬਿਮਾਰ ਹੋਏ ਲੋਕ,ਬਣਿਆ ਅਫੜਾ-ਤਫੜੀ ਦਾ ਮਾਹੌਲ
ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਵੀ ਵਰਤਾ ਵਾਲਾ ਆਟਾ ਖਾਣ ਨਾਲ ਲੋਕਾਂ ਦੀ ਸੇਹਤ ਵਿਗੜਨ ਦੇ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੇ ਰੇਲਵੇ ਹਸਪਤਾਲ ਵਿੱਚ ਦਾਖਲ ਮਰੀਜ਼ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ ਰਾਤ ਵਰਤਾ ਵਾਲਾ ਆਟਾ ਲਿਆਕੇ ਖਾਦਾ ਸੀ। ਜਿਸ ਨਾਲ ਉਸਦੀ ਪਤਨੀ ਅਤੇ ਉਸਦੀ ਸੇਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆ ਜਿਸਤੋਂ ਬਾਅਦ ਉਨ੍ਹਾਂ ਦੋਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੱਲਿਆ ਹੈ। ਕਿ ਇਹ ਆਟਾ ਖਾਣ ਨਾਲ ਕਈ ਲੋਕ ਬਿਮਾਰ ਹੋ ਚੁੱਕੇ ਹਨ। ਅਤੇ ਆਪਣੇ ਘਰਾਂ ਵਿੱਚ ਹਨ। ਪਰ ਕੋਈ ਵੀ ਸਾਹਮਣੇ ਆਉਣ ਲਈ ਤਿਆਰ ਨਹੀਂ ਹੈ।
ਦੂਸਰੇ ਪਾਸੇ ਜਦੋਂ ਇਸ ਸਬੰਧੀ ਰੇਲਵੇ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।