The Summer News
×
Sunday, 12 May 2024

2 ਦੇਸੀ ਪਿ. ਸਤੌਲ, ਟਰਾਂਸਫਾਰਮ ਚੋਂ ਚੋਰੀ ਕੀਤਾ ਤੇਲ ਅਤੇ 10 ਕਿਲੋ ਡੋਡੇ ਚੂਰਾ ਪੋ.ਸਤ ਸਮੇਤ 4 ਕਾਬੂ

ਜਿਲਾ ਕਪੂਰਥਲਾ ਵਿੱਚ ਵਧ ਰਹੇ ਨਸ਼ੇ ਅਤੇ ਚੋਰੀਆਂ ਦੀ ਰੋਕਥਾਮ ਵਿਰੁੱਧ ਛੇੜੀ ਮੁਹਿੰਮ ਤਹਿਤ ਰਮਨਿੰਦਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਗੁਰਮੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਮਿਤੀ 06.12.2023 ਨੂੰ ASI ਹਰਵੰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਨੇੜੇ ਰਾਧਾ ਸੁਆਮੀ ਸਤਸੰਗ ਘਰ ਕਾਂਜਲੀ ਰੋਡ ਕਪੂਰਥਲਾ ਵਿਖੇ ਮੌਜੂਦ ਸੀ ਕਿ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮਲਕੀਤ ਸਿੰਘ ਵਾਸੀ ਮਿੱਠਾ ਥਾਣਾ ਫੱਤੂਢੀਂਗਾ ਜਿਲਾ ਕਪੂਰਥਲਾ ਹਾਲ ਵਾਸੀ ਭੁਲਾਣਾ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ, ਤਰਸੇਮ ਸਿੰਘ ਉਰਫ ਤੇਰੀ ਪੁੱਤਰ ਰੇਸ਼ਮ ਸਿੰਘ ਵਾਸੀ ਸੈਦੋਵਾਲ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ,ਹੈਪੀ ਪੁੱਤਰ ਅਰਜਨ ਸਿੰਘ ਵਾਸੀ ਮੁਹੱਲਾ ਮਹਿਤਾਬਗੜ ਥਾਣਾ ਸਿਟੀ ਕਪੂਰਥਲਾ ਜਿਲਾ ਕਪੂਰਥਲਾ, ਨਿੱਕੂ ਵਾਸੀ ਸੈਦੇਵਾਲ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਅਤੇ ਅਰਸ਼ ਉਰਫ ਦਾਣਾਂ ਵਾਸੀ ਮੁਹੱਲਾ ਮਹਿਤਾਬਗੜ ਥਾਣਾ ਸਿਟੀ ਕਪੂਰਥਲਾ ਜਿਲਾ ਕਪੂਰਥਲਾ ਜੇ ਮਿਲਕੇ ਲੁੱਟਾਂ ਖੋਹਾਂ ਕਰਦੇ ਹਨ


 ਜਿੰਨਾਂ ਕੋਲ ਇੱਕ ਸਵਿਫਟ ਕਾਰ ਅਤੇ ਇੱਕ ਸਪਲੈਡਰ ਮੋਟਰਸਾਈਕ ਹੈ ਜਿੰਨਾਂ ਤੇ ਸਵਾਰ ਹੋ ਕੇ ਇਹ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਹਨ ਅਤੇ ਇਹ ਸਾਰੇ ਜਾਣੇ ਬਾਹਰ ਖੇਤਾਂ ਵਿੱਚ ਲੱਗੇ ਬਿਜਲੀ ਦੇ ਟ੍ਰਾਂਸਫਾਰਮਾਂ ਵਿੱਚੋਂ ਤੇਲ ਅਤੇ ਹੋਰ ਕੀਮਤੀ ਸਮਾਨ ਨੂੰ ਚੋਰੀ ਕਰਦੇ ਹਨ। ਜਿੰਨਾਂ ਪਾਸ ਦੇਸੀ ਪਸਤੌਲ ਅਤੇ ਮਾਰੂ ਹਥਿਆਰ ਵੀ ਹਨ ਅਤੇ ਅੱਜ ਇਹ ਸਾਰੇ ਜਾਣੇ ਇੱਕਠੇ ਹੋ ਕੇ ਬਾਂਜਲੀ ਰੋਡ ਕਪੂਰਥਲਾ ਜੰਗਲ ਵਿੱਚ ਲੁਕ ਛਿਪ ਕੇ ਬੈਠ ਕੇ ਕੋਈ ਪੈਟਰੋਲ ਪੰਪ ਲੁੱਟਣ ਅਤੇ ਹੋਰ ਵੱਡੀ ਵਾਰਦਾਤ ਨੂੰ ਇੰਜਾਮ ਦੇਣ ਲਈ ਸਲਾਹ ਮਸਵਰਾ ਕਰ ਰਹੇ ਹਨ ਜਿਸ ਤੇ ਏ.ਐਸ.ਆਈ ਹਰਵੰਤ ਸਿੰਘ ਨੇ ਕਾਰਵਾਈ ਕਰਦਿਆ ਹੋਇਆ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮਲਕੀਤ ਸਿੰਘ ਵਾਸੀ ਮਿੱਠਾ ਥਾਣਾਂ ਫੱਤੂਢੀਂਗਾ ਜਿਲਾ ਕਪੂਰਥਲਾ ਹਾਲ ਵਾਸੀ ਭੁਲਾਣਾ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ, ਤਰਸੇਮ ਸਿੰਘ ਉਰਫ ਤੇਰੀ ਪੁੱਤਰ ਰੇਸ਼ਮ ਸਿੰਘ ਵਾਸੀ ਸੈਦੋਵਾਲ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ, ਹੈਪੀ ਪੁੱਤਰ ਅਰਜਨ ਸਿੰਘ ਵਾਸੀ ਮੁਹੱਲਾ ਮਹਿਤਾਬਗੜ ਥਾਣਾ ਸਿਟੀ ਕਪੂਰਥਲਾ ਜਿਲਾ ਕਪੂਰਥਲਾ ਨੂੰ ਸਮੇਤ 02 ਦੇਸੀ ਕੱਟੇ ਅਤੇ 02 ਜਿੰਦਾ ਰੌਂਦ ਬ੍ਰਾਮਦ ਕੀਤੇ ਜਿਸ ਤੇ ਮੁਕੰਦਮਾ ਨੰਬਰ 380 ਮਿਤੀ 06.12.2023 ਅ/ਧ 379,399,402,148, 149 ਭ:ਦ 25 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ ਦਰਜ ਰਜਿਸਟਰ ਕੀਤਾ ਤੇ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਨਿਸ਼ਾਨਦੇਹੀ ਪਰ ਇਹਨਾਂ ਪਾਸੋਂ ਵੱਖ ਵੱਖ ਜਗਾ ਤੋਂ ਚੋਰੀ ਕੀਤਾ ਟਰਾਂਸਫਾਰਮ ਦਾ 500 ਲੀਟਰ ਤੇਲ ਬ੍ਰਾਮਦ ਕੀਤਾ ਗਿਆ।


ਇਸ ਤੋਂ ਇਲਾਵਾ ਐਸ.ਆਈ ਲਾਭ ਸਿੰਘ ਸੀ.ਆਈ.ਏ ਸਟਾਫ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੇ ਗੇਟ ਨਵਾਂ ਪਿੰਡ ਗੇਟ ਵਾਲਾ ਨਜਦੀਕ ਨਾਕਾਬੰਦੀ ਕਰਕੇ ਸਵਰਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਫੱਤੂਢੀਂਗਾ ਥਾਣਾ ਫੱਤੂਢੀਂਗਾ ਜਿਲਾ ਕਪੂਰਥਲਾ ਨੂੰ ਕਾਬੂ ਕਰਕੇ 10 ਕਿਲੋ ਡੋਡੇ ਚੂਰਾ ਪੋਸਤ ਬ੍ਰਾਮਦ ਕੀਤ ਗਏ|

Story You May Like