The Summer News
×
Saturday, 11 May 2024

ਕਾਰ ਸਵਾਰ ਦੋ ਨੌਜਵਾਨ ਪਾਸੋਂ ਹੈ/ਰੋਇਨ ਹੋਈ ਬਰਾਮਦ

ਕਪੂਰਥਲਾ : (ਨਰੇਸ਼ ਖੋਸਲਾ) ਜ਼ਿਲਾ ਪੁਲਿਸ ਮੁਖੀ ਵਤਸਲਾ ਗੁਪਤਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਇੱਕ ਹੋਰ ਸਫ਼ਲਤਾ ਮਿਲੀ ਜਦੋਂ ਢਿੱਲਵਾਂ ਪੁਲਿਸ ਨੇ ਹਾਇਟੈਕ ਨਾਕੇ ਤੇ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਰੰਗੇਂ ਹੱਥੀਂ ਕਾਬੂ ਕਰ ਲਿਆ ਹੈ। ਜਿਹੜੇ ਅੰਮ੍ਰਿਤਸਰ ਤੋਂ ਹੈਰੋਇਨ ਲਿਆਂ ਕੇ ਅੱਗੇ ਵੇਚਣ ਲਈ ਜਾ ਰਹੇ ਸਨ। ਪੁਲਿਸ ਥਾਣਾ ਢਿੱਲਵਾਂ ਮੁਖੀ ਬਲਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ ਐਸ ਆਈ


ਲਖਵਿੰਦਰ ਕੌਰ  ਪੁਲਿਸ ਪਾਰਟੀ ਸਮੇਤ ਹਾਇਟੈਕ ਨਾਕੇ ਤੇ ਚੈਕਿੰਗ ਕਰ ਰਹੇ ਸਨ ਤਾਂ  ਅੰਮ੍ਰਿਤਸਰ ਦੀ ਸਾਈਡ ਤੋਂ ਆ ਰਹੀ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਜਿਸ ਵਿੱਚ ਬੈਠੇ ਦੋ ਕਾਰ ਸਵਾਰਾ ਪਾਸੋਂ ਪੁਲਿਸ ਪਾਰਟੀ ਨੂੰ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਹਨਾਂ ਨੂੰ ਤੁਰੰਤ ਕਾਬੂ ਕਰ ਕੇ ਜਦੋਂ ਉਹਨਾਂ ਦੀ ਪੁਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ । ਪੁਛਗਿੱਛ ਦੌਰਾਨ ਕਾਰ ਚਾਲਕ ਨੇ ਆਪਣਾ ਨਾਮ ਰਮਨ ਕੁਮਾਰ ਪੁੱਤਰ ਬਲਕਰਨ ਸਿੰਘ ਵਾਸੀ ਧੱਕਾ ਬਸਤੀ ਥਾਣਾ ਕੋਟ ਭਾਈ ਜ਼ਿਲਾ ਮੁਕਤਸਰ, ਅਤੇ ਕਲੀਨਰ ਸਾਈਡ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਵੇਰਕਾ ਖੇੜਾ ਥਾਣਾ ਸਦਰ ਮਲੋਟ ਜ਼ਿਲ੍ਹਾ ਮੁਕਤਸਰ ਦੱਸਿਆ ਹੈ।


ਫਿਲਹਾਲ ਢਿੱਲਵਾਂ ਪੁਲਿਸ ਨੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ਿਆਂ ਦੀ ਸਮੱਗਲਿੰਗ ਵਿਚ ਕਿਹੜੇ ਕਿਹੜੇ ਲੋਕ ਸ਼ਾਮਿਲ ਹਨ। 

Story You May Like