The Summer News
×
Saturday, 11 May 2024

ਪੈਟਰੋਲ ਪੰਪ ਦੇ ਸੇਲਜ਼ਮੈਨ ਨੂੰ ਜ਼ਖ.ਮੀ ਕਰਕੇ ਦੋ ਨੌਜਵਾਨ ਨਕਦੀ ਲੁੱ.ਟ ਕੇ ਹੋਏ ਫ਼ਰਾਰ

ਕਪੂਰਥਲਾ (25 ਦਸੰਬਰ 2023): ਗੋਇੰਦਵਾਲ ਰੋਡ 'ਤੇ ਫੱਤੂਢੀਂਗਾ ਚੁੰਗੀ ਨੇੜੇ ਦੁਆਬਾ ਪੈਟਰੋਲ ਪੰਪ 'ਤੇ ਤੇਲ ਪਵਾਉਣ ਆਏ ਕੁੱਝ ਨੌਜਵਾਨਾਂ ਵਲੋਂ ਲੁੱ.ਟ-ਖੋ.ਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਕਰਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਤ ਕੁੱਝ ਨੌਜਵਾਨ ਪੈਟਰੋਲ ਪੰਪ 'ਤੇ ਮੋਟਰਸਾਈਕਲ ਵਿਚ ਤੇਲ ਪਵਾਉਣ ਲਈ ਆਏ ਅਤੇ ਇਸ ਦੌਰਾਨ ਉਨ੍ਹਾਂ ਪੰਪ ਦੇ ਇਕ ਕਰਿੰਦੇ ਸੇਲਜ਼ਮੈਨ ਗੁੱਡੂ ਪੁੱਤਰ ਰਾਧੇ ਸ਼ਿਆਮ ਨਾਲ ਬਹਿਸ।ਬਾਜ਼ੀ ਕੀਤੀ ਤੇ ਬਾਅਦ ਵਿਚ ਚਲੇ ਗਏ।


ਕੁੱਝ ਦੇਰ ਬਾਅਦ ਰਾਤ ਜਦੋਂ ਗੁੱਡੂ ਰੋਟੀ ਲੈਣ ਜਾ ਰਿਹਾ ਸੀ, ਤਾਂ ਉਨ੍ਹਾਂ ਦੋ ਨੌਜਵਾਨਾਂ ਨੇ ਪੰਪ ਨੇੜੇ ਹੀ ਉਸ 'ਤੇ ਤੇਜ਼.ਧਾਰ ਹਥਿ+ਆਰਾਂ ਨਾਲ ਹਮ@ਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਜੋ ਉਸ ਸਮੇਂ ਉਸਦੇ ਕੋਲ ਪੈਟਰੋਲ ਪੰਪ ਦੀ ਕੁੱਝ ਨਕਦੀ ਸੀ ਉਹ ਵੀ ਖ਼ੋ.ਹ ਕੇ ਫ਼ਰਾਰ ਹੋ ਗਏ। ਪੈਟਰੋਲ ਪੰਪ ਮਾਲਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟ.ਨਾ ਦਾ ਪਤਾ ਲੱਗਾ ਤਾਂ ਉਹ ਮੌਕੇ 'ਤੇ ਪਹੁੰਚ ਕੇ ਜ਼ਖ.ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪ.ਤਾਲ ਦਾਖਲ ਕਰਵਾਇਆ। ਜਿੱਥੇ ਡਿਊਟੀ ਡਾ. ਹਰਸਿਮਰਨ ਕੌਰ ਵਲੋਂ ਉਸਦਾ ਇਲਾਜ ਜਾਰੀ ਹੈ ਤੇ ਉਸਦੀ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ।

Story You May Like