The Summer News
×
Monday, 20 May 2024

ਪੰਜਾਬ ਵੱਲੋਂ ਬਟਾਲਾ ਦੇ ਉਦਯੋਗਪਤੀਆਂ ਨਾਲ ਕੀਤੀ ਅਹਿਮ ਮੀਟਿੰਗ

ਬਟਾਲਾ : ਡਾਇਰੈਕਟਰ ਉਦਯੋਗ ਕਾਮਰਸ,ਪੰਜਾਬ ਸਿਬਨ ਸੀ ਵੱਲੋਂ ਬਟਾਲਾ ਦੇ ਉਦਯੋਗਪਤੀਆਂ ਨਾਲ ਇੰਸਟੀਚਿਊਟ ਆਫ ਮਸ਼ੀਨ ਟੂਲਜ, ਬਟਾਲਾ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਬਟਾਲਾ ਦੇ ਉੱਘੇ ਉਦਯੋਗਪਤੀਆਂ ਨੇ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ। ਮੀਟਿੰਗ ਵਿੱਚ ਵਿਸ਼ਵ ਬੰਧੂ ਜੁਆਇੰਨ ਡਾਇਰੈਕਟਰ, ਸੁਖਪਾਲ ਸਿੰਘ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਬਟਾਲਾ, ਸੁਖਜਿੰਦਰ ਸਿੰਘ, ਮਾਲਕ ਰਜਿੰਦਰਾ ਗਰੁੱਪ ਆਫ ਇੰਡਸਟਰੀ,  ਅਮਰਜੀਤ ਸਿੰਘ,ਸਟੀਲ ਕੱਟ ਇੰਡਸਟਰੀ ਸਮੇਤ ਬਟਾਲਾ ਦੇ ਵੱਖ ਵੱਖ ਉਦਯੋਗਪਤੀ ਮੋਜੂਦ ਸਨ।


ਮੀਟਿੰਗ ਦੌਰਾਨ ਉਦਯੋਗਪਤੀਆਂ ਵਲੋਂ ਦੱਸਿਆ ਗਿਆ ਕਿ ਬਟਾਲੇ ਉਦਯੋਗ ਲਈ ਰਾਅ ਮਟੀਰੀਅਲ ( ਕੱਚਾ ਕੋਲਾ, ਦੂਜੀਆਂ ਸਟੇਟਾਂ ਤੋਂ ਮੰਗਵਾਉਣਾਂ ਪੈਂਦਾ ਹੈ। ਅਤੇ ਜੋ ਮਾਲ ਤਿਆਰ ਕੀਤਾ ਜਾਦਾ ਹੈ ਉਸਦੀ ਸਪਲਾਈ ਵੀ ਦੂਜੇ ਰਾਜਾ ਨੂੰ ਕੀਤੀ ਜਾਦੀ ਹੈ। ਇਸ ਤਰ੍ਹਾਂ ਕੱਚੇ ਮਾਲ ਅਤੇ ਤਿਆਰ ਮਾਲ ਦੀ ਢੋਆ ਢੁਆਈ ਦਾ ਦੂਹਰਾ ਖਰਚਾ ਪੈਣ ਕਾਰਨ ਤਿਆਰ ਮਾਲ ਦੀ ਕੀਮਤ ਵੱਧ ਜਾਂਦੀ ਹੈ। ਜਿਸ ਕਾਰਨ ਬਟਾਲੇ ਦੇ ਉਦਯੋਗਪਤੀ ਦੂਸਰੇ ਰਾਜਾਂ ਦੇ ਉਦਯੋਗਪਤੀਆਂ ਨਾਲ ਮੁਕਾਬਲਾ ਨਹੀਂ ਕਰ ਸਕਦੇ, ਜਿਸਦੇ ਕਾਰਨ ਬਟਾਲੇ ਦਾ ਉਦਯੋਗ ਬਹੁਤ ਪੱਛੜ ਗਿਆ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਬਟਾਲੇ ਦੇ ਉਦਯੋਗ ਨੂੰ ਮੁੜ ਲੀਹ ਤੇ ਲਿਆਉਣ ਲਈ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਉਦਯੋਗਿਕ ਨੀਤੀ ਵਿੱਚ ਬਟਾਲੇ ਦੇ ਉਦਯੋਗ ਬਾਰੇ ਖਾਸ ਧਿਆਨ ਦਿੱਤਾ ਜਾਵੇ ਅਤੇ ਬਤੌਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਵੱਧ ਸਹੂਲਤਾਂ ਦਿੱਤੀਆਂ ਜਾਣ, ਤਾਂ ਜੋ ਬਟਾਲੇ ਦਾ ਉਦਯੋਗ ਮੁੜ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾ ਸਕੇ।


ਇਸ ਤੋਂ ਇਲਾਵਾ ਉਦਯੋਗਪਤੀਆਂ ਵੱਲੋਂ ਇੰਸਟਿਚਿਊਟ ਆਫ ਮਸ਼ੀਨ ਟੂਲਜ ਵਿੱਚ ਨਵੀਂ ਤਕਨੀਕ ਦੀਆਂ ਮਸ਼ੀਨਾਂ ਮਹੱਈਆਂ ਕਰਵਾਉਣ ਲਈ ਵੀ ਸੁਝਾਅ ਪੇਸ਼ ਕੀਤੇ ਗਏ ।ਮੀਟਿੰਗ ਉਪਰੰਤ ਡਾਇਰੈਕਟਰ ਉਦਯੋਗ ਅਤੇ ਕਮਰਸ,ਪੰਜਾਬ ਸਿਬਿਨ ਸੀ ਵੱਲੋਂ ਉਦਯੋਗਪਤੀਆਂ ਨੂੰ ਵਿਸਵਾਸ਼ ਦਿਵਾਇਆ ਗਿਆ ਕਿ ਉਨਾਂ ਦੀਆਂ ਮੰਗਾਂ ਤੇ ਵਿਚਾਰ ਵਟਾਦਰਾਂ ਕੀਤਾ ਜਾਵੇਗਾ ਅਤੇ ਬਟਾਲੇ ਦੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵਚਨਬੱਧ ਹੈ।


ਇਸ ਮੌਕੇ ਗੱਲ ਕਰਦਿਆਂ ਸੁਖਜਿੰਦਰ ਸਿੰਘ, ਮਾਲਕ ਰਜਿੰਦਰਾ ਗਰੁੱਪ ਆਫ ਇੰਡਸਟਰੀ ਨੇ ਕਿਹਾ ਕਿ ਬਟਾਲਾ ਵਿਧਾਨ ਸਭਾ ਹਲਕਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਦੇ ਉਦਯੋਗ ਖੇਤਰ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਵਿਸ਼ੇਸ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਉਦਯੋਗਪਤੀਆਂ ਨਾਲ ਮੀਟਿੰਗਾਂ ਕਰਕੇ ਬਟਾਲਾ ਨੂੰ ਉਦਯੋਗ ਖੇਤਰ ਵਿੱਚ ਮੋਹਰੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

Story You May Like